Corona in Ludhiana: ਲੁਧਿਆਣਾ ਵਿੱਚ Corona ਦਾ ਕਹਿਰ, 6 ਨਵੇਂ Corona ਪੋਜ਼ੀਟਿਵ ਕੇਸ ਆਏ ਸਾਹਮਣੇ

corona-virus-6-new-cases-in-ludhiana

Corona in Ludhiana: ਮਹਾਨਗਰ ‘ਚ ਚੱਲ ਰਹੇ Coronavirus ਦੇ ਪ੍ਰਕੋਪ ਕਾਰਨ ਇਕ ਨਿੱਜੀ ਹਸਪਤਾਲ ਦੇ ਵਾਰਡ ਬੁਆਏ ਸਮੇਤ 5 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ ਇਕ ਮਰੀਜ਼ ਹੋਰ ਸਾਹਮਣੇ ਆਇਆ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਦੇਰ ਸ਼ਾਮ ਦਯਾਨੰਦ ਹਸਪਤਾਲ ਤੋਂ ਆਈ ਰਿਪੋਰਟ ਅਨੁਸਾਰ 5 ਮਰੀਜਾਂ ‘ਚ Coronavirus ਦੀ ਪੁਸ਼ਟੀ ਹੋਈ ਹੈ, ਜਿਸ ‘ਚ ਇਕ 13 ਸਾਲਾ ਜੀਆ, ਖੰਨਾ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ: ਮਾਛੀਵਾੜਾ ਸਾਹਿਬ ਵਿੱਚ Corona ਦਾ ਐਂਟਰੀ, ਪਹਿਲਾ CoronaPositive ਕੇਸ ਆਇਆ ਸਾਹਮਣੇ

ਦੂਜਾ ਮਰੀਜ਼ 31 ਸਾਲਾ ਵਿਜੇ ਕੁਮਾਰ ਹੈਬੋਵਾਲ ਦਾ ਰਹਿਣ ਵਾਲਾ ਹੈ, ਜਦੋਂ ਕਿ ਤਿੰਨ ਹੋਰ ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਜਿਨ੍ਹਾਂ ‘ਚ ਰਾਜ ਕੁਮਾਰੀ 69 ਸਾਲ ਜੀ. ਟੀ. ਰੋਡ ਗੁਰਦਾਸਪੁਰ, ਮਦਨ ਗੋਪਾਲ ਫਰੀਦਕੋਟ ਅਤੇ ਸੁਨੀਤਾ ਰਾਣੀ 53 ਰਾਜਪੁਰਾ ਦੀ ਰਹਿਣ ਵਾਲੀ ਹੈ। ਡਾ. ਬੱਗਾ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ‘ਚ ਇਕ ਦਯਾਨੰਦ ਹਸਪਤਾਲ ਦਾ ਵਾਰਡ ਬੁਆਏ ਵੀ ਸ਼ਾਮਲ ਹੈ। ਪਟਿਆਲਾ ਭੇਜੇ ਸੈਂਪਲਾਂ ‘ਚੋਂ 153 ਸੈਂਪਲਾਂ ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ, ਜਿਸ ‘ਚ 148 ਨੈਗੇਟਿਵ ਹਨ।

ਲੁਧਿਆਨਾ ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ