Corona in Delhi: ਦਿੱਲੀ ਵਿੱਚ ਪੀਜ਼ਾ ਡਿਲਿਵਰੀ ਬੁਆਏ ਦੀ ਰਿਪੋਰਟ Corona Positive, ਇਲਾਕੇ ਵਿੱਚ ਸਹਿਮ ਦਾ ਮਾਹੌਲ

pizza-delivery-corona-positive-in-delhi

Corona in Delhi: ਦਿੱਲੀ ‘ਚ ਇਕ ਪੀਜ਼ਾ ਡਿਲੀਵਰੀ ਕਰਨ ਵਾਲੇ ਸ਼ਖਸ ਦੀ ਲਾਪਰਵਾਹੀ 72 ਲੋਕਾਂ ‘ਤੇ ਭਾਰੀ ਪੈ ਗਈ ਹੈ। ਦਰਅਸਲ ਇਹ ਸ਼ਖਸ Corona ਪਾਜ਼ੀਟਿਵ ਨਿਕਲਿਆ ਹੈ। ਇਸ ਤੋਂ ਬਾਅਦ ਸਾਊਥ ਦਿੱਲੀ ਦੇ ਹੌਜ ਖਾਸ ਅਤੇ ਮਾਲਵੀਏ ਨਗਰ ਦੇ 72 ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਡਿਲੀਵਰੀ ਬੁਆਏ ਦੀ ਡਿਟੇਲ ਸ਼ੇਅਰ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ: Corona in India: ਭਾਰਤ ਵਿੱਚ Corona ਦਾ ਕਹਿਰ, ਹੁਣ ਤੱਕ 393 ਲੋਕਾਂ ਦੀ ਮੌਤ

ਸਾਊਥ ਦਿੱਲੀ ਜ਼ਿਲੇ ਦੇ ਡੀ.ਐੱਮ. ਬੀ.ਐੱਨ. ਮਿਸ਼ਰਾ ਨੇ ਦੱਸਿਆ ਕਿ ਡਿਲੀਵਰੀ ਬੁਆਏ ਦੇ ਸੰਪਰਕ ‘ਚ 72 ਲੋਕ ਆਏ ਸਨ। ਹਾਲੇ ਤੱਕ ਇਨਾਂ ਲੋਕਾਂ ਦਾ ਟੈਸਟ ਨਹੀਂ ਕੀਤਾ ਗਿਆ ਹੈ। ਸਾਰੇ ਲੋਕਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਹੈ। ਜੇਕਰ ਇਨਾਂ ਲੋਕਾਂ ‘ਚ Corona ਦੇ ਲੱਛਣ ਮਿਲਦੇ ਹਨ ਤਾਂ ਇਨਾਂ ਦੀ ਜਾਂਚ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਨਾਂ ਸਾਰੇ 72 ਲੋਕਾਂ ਦੀ ਪਛਾਣ ਗੁਪਤ ਰੱਖੀ ਹੈ।

ਸੂਤਰਾਂ ਨੇ ਕਿਹਾ ਕਿ ਇਹ ਡਿਲੀਵਰੀ ਬੁਆਏ ਮਾਰਚ ਦੇ ਆਖਰੀ ਹਫ਼ਤੇ ਤੱਕ ਡਿਊਟੀ ‘ਤੇ ਸੀ ਅਤੇ ਪਿਛਲੇ ਹਫਤੇ ਹੀ ਇਸ ਦਾ Corona ਟੈਸਟ ਰਿਜਲਟ ਪਾਜ਼ੀਟਿਵ ਆਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਪਹਿਲੇ ਡਾਇਲਿਸਿਸ ਲਈ ਇਕ ਹਸਪਤਾਲ ਗਿਆ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਉਹ ਇਨਫੈਕਟਡ ਹੋਇਆ ਹੋਵੇਗਾ। ਬੂਥ ਪੱਧਰ ਦੀਆਂ ਟੀਮਾਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਪੀਜ਼ਾ ਡਿਲੀਵਰੀ ਬੁਆਏ 72 ਲੋਕਾਂ ਤੋਂ ਇਲਾਵਾ ਕਿਸ ਦੇ ਸੰਪਰਕ ‘ਚ ਆਇਆ ਸੀ। ਲਾਕਡਾਊਨ ਦੌਰਾਨ ਭੋਜਨ ਅਤੇ ਕਰਿਆਨੇ ਦੇ ਸਾਮਾਨ ਦੀ ਹੋਮ ਡਿਲੀਵਰੀ ਦੀ ਮਨਜ਼ੂਰੀ ਹੈ। ਹਾਟਸਪਾਟ ਵਾਲੇ ਇਲਾਕੇ ‘ਚ Lockdown ਸਖਤ ਹੈ ਅਤੇ ਕਿਸੇ ਨੂੰ ਵੀ ਆਪਣੇ ਘਰੋਂ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਹੈ। ਸਾਰੀਆਂ ਜ਼ਰੂਰੀ ਵਸਤੂਆਂ ਦੀ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ