Corona Virus News Punjabi : ਸਰਦੀ-ਜ਼ੁਕਾਮ ਨੂੰ ਸਮਝਿਆ Corona Virus, ਹੋਰਾਂ ਨੂੰ Corona Virus ਤੋਂ ਬਚਾਉਣ ਲਈ ਕੀਤੀ ਖੁਦਖੁਸ਼ੀ

andhra man suicide as he felt that he is suffering corona virus

Corona Virus News Punjabi : Corona Virus ਦਾ ਡਰ ਲੋਕਾਂ ਦੇ ਮਨਾਂ ਵਿਚ ਇੰਨਾ ਬੈਠ ਗਿਆ ਹੈ ਕਿ ਹੁਣ ਲੋਕਾਂ ਨੇ ਖੁਦਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਖੁਦਕੁਸ਼ੀ ਵੀ ਇਸ ਲਈ ਕੀਤੀ ਗਈ ਸੀ ਕਿ ਕਿਸੇ ਹੋਰ ਨੂੰ ਵੀ Corona Virus ਨਾ ਹੋਵੇ। ਕੋਈ ਹੋਰ ਇਸ ਕਾਰਨ ਬਿਮਾਰ ਨਾ ਹੋਵੇ। ਖੁਦਕੁਸ਼ੀ ਦੀ ਇਹ ਘਟਨਾ ਆਂਧਰਾ ਪ੍ਰਦੇਸ਼ (Andhra Pradesh) ਦੇ ਚਿਤੂਰ (Chittoor) ਜ਼ਿਲ੍ਹੇ ਦੀ ਹੈ।

Man suicide as he felt he has corona virus infection

ਚਿਤੂਰ ਜ਼ਿਲੇ ਦੇ ਥੋੱਟਾਮਬੇਦੂ ਪਿੰਡ ਦੇ ਬਾਲਕ੍ਰਿਸ਼ਣਈਆ ਨੇ ਮਹਿਸੂਸ ਕੀਤਾ ਕਿ ਉਸਨੂੰ Corona Virus ਹੋ ਗਿਆ ਹੈ ਅਤੇ ਹੁਣ ਇਸ ਦਾ ਕੋਈ ਇਲਾਜ਼ ਨਹੀਂ ਹੈ। ਉਨ੍ਹਾਂ ਦੀ ਵਜ੍ਹਾ ਨਾਲ ਹੋਰ ਲੋਕ ਬਿਮਾਰ ਨਾ ਹੋਣ , ਇਸ ਲਈ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। 54 ਸਾਲਾ ਬਾਲਾਕ੍ਰਿਸ਼ਣਈਆ ਸ਼ਨੀਵਾਰ ਨੂੰ ਜਾਂਚ ਲਈ ਰੁਈਆ ਦੇ ਸਰਕਾਰੀ ਹਸਪਤਾਲ ਗਿਆ ਸੀ। ਇਹ ਪਾਇਆ ਗਿਆ ਕਿ ਉਸਨੂੰ Urinary Tract Infection ਸੀ। ਪਰ ਡਾਕਟਰਾਂ ਨਾਲ ਗੱਲਬਾਤ ਦੌਰਾਨ ਕੋਈ confusion ਹੋ ਗਈ ਜਿਸ ਕਾਰਨ ਉਨ੍ਹਾਂ ਨੇ ਸੋਚਿਆ ਕਿ ਉਹ Corona Virus ਨਾਲ ਸੰਕਰਮਿਤ ਹੈ।

ਇਹ ਵੀ ਪੜ੍ਹੋ : Corona Virus News : ਕੀ Chicken ਖਾਣ ਨਾਲ ਹੋ ਸਕਦਾ ਹੈ Corona Virus ? ਸਰਕਾਰ ਨੇ ਦਿੱਤਾ ਇਸਦਾ ਜਵਾਬ

ਬਾਲਾਕ੍ਰਿਸ਼ਨਈਆ ਦੇ ਬੇਟੇ ਨੇ ਮੀਡੀਆ ਨੂੰ ਦੱਸਿਆ ਕਿ ਮੈਂ ਪਿਤਾ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੂੰ Corona Virus ਨਹੀਂ ਹੈ। ਪਰ ਉਹ ਬਹੁਤ ਸ਼ਾਂਤ ਸਨ। ਉਹ ਬਹੁਤੇ ਪੜ੍ਹੇ-ਲਿਖੇ ਨਹੀਂ ਸਨ। ਇਸ ਲਈ, ਉਹ ਇਹ ਵੀ ਨਹੀਂ ਸਮਝ ਸਕੇ ਕਿ ਡਾਕਟਰ ਨੇ ਕੀ ਕਿਹਾ। ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਵਿਚ Corona Virus ਸੀ।

Man suicide as he felt he has corona virus infection

ਸ਼ਨੀਵਾਰ ਨੂੰ ਹਸਪਤਾਲ ਤੋਂ ਆਉਣ ਤੋਂ ਬਾਦ ਬਾਲਕ੍ਰਿਸ਼ਨਈਆ ਬਹੁਤ ਪਰੇਸ਼ਾਨ ਸੀ। ਸੋਮਵਾਰ ਸਵੇਰੇ ਉਸਨੇ ਖੁਦਕੁਸ਼ੀ ਕਰ ਲਈ। ਬਾਲਾਕ੍ਰਿਸ਼ਨਈਆ ਦੀ ਪਤਨੀ ਨੇ ਕਿਹਾ ਕਿ ਡਾਕਟਰਾਂ ਨੇ ਬਾਲਾਕ੍ਰਿਸ਼ਨਈਆ ਨੂੰ ਦੱਸਿਆ ਕਿ ਉਸ ਨੂੰ ਇਨਫੈਕਸ਼ਨ ਹੈ। ਉਨ੍ਹਾਂ ਨੂੰ ਮਾਸਕ ਲਗਾਉਣੇ ਚਾਹੀਦੇ ਹਨ। ਇਸ ਤੋਂ ਬਾਅਦ, ਬਾਲਾਕ੍ਰਿਸ਼ਨਈਆ ਨੇ ਮਹਿਸੂਸ ਕੀਤਾ ਕਿ ਉਸਨੂੰ Corona Virus ਹੋ ਗਿਆ ਹੈ। ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਇਹ ਬਿਮਾਰੀ ਨਾ ਹੋਵੇ , ਇਸ ਲਈ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ।

ਹੁਣ ਤੱਕ Corona Virus ਨਾਲ ਦੁਨੀਆਂ ਭਰ ਵਿੱਚ 44,833 ਲੋਕ ਨਾਲ ਪੀੜਿਤ ਹਨ। ਜਦਕਿ 1112 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜਾਨਲੇਵਾ ਬਿਮਾਰੀ ਦੁਨੀਆਂ ਭਰ ਵਿੱਚ ਫੈਲ ਰਹੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ