ਹਿਮਾਚਲ ਪ੍ਰਦੇਸ਼ ਪੁਲਿਸ ਦੀ ਵੱਡੀ ਕਾਰਵਾਈ, ਭਾਰੀ ਮਾਤਰਾ ‘ਚ ਕੱਚੀ ਲਾਹਣ ਕੀਤੀ ਨਸ਼ਟ

Major-action-by-Himachal-Pradesh-Police

ਪੰਜਾਬ ਹਿਮਾਚਲ ਤੇ ਸਰਹੱਦੀ ਪਿੰਡ ਮਜਾਰੀ ਵਿਖੇ ਸ੍ਰੀ ਨੈਣਾਂ ਦੇਵੀ, ਸਵਾਰਘਾਟ, ਥਾਣਾ ਕੋਟ ਕਹਿਲੂਰ ਪੁਲੀਸ ਵੱਲੋਂ ਇਕ ਸਾਂਝੇ ਅਪ੍ਰੇਸ਼ਨ ਦੌਰਾਨ ਵੱਡੀ ਕਾਰਵਾਈ ਕਰਦਿਆਂ ਹਜ਼ਾਰਾਂ ਲੀਟਰ ਲਾਹਣ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਡੀ ਐੱਸ ਪੀ ਅਭਿਮੰਨਿਊ ਵਰਮਾ ਦੀ ਅਗਵਾਈ ਹੇਠ ਐੱਸ ਐੱਚ ਓ ਅਸ਼ੋਕ ਕੁਮਾਰ ਏ ਐੱਸ ਆਈ ਹਰਬੰਸ ਸਿੰਘ ਏ ਐੱਸ ਆਈ ਸੁਭਾਸ਼ ਚੰਦ ਦੀਆਂ ਪੁਲੀਸ ਪਾਰਟੀਆਂ ਵੱਲੋਂ ਕੱਚੀ ਲਾਹਣ ਤੇ ਡਰੰਮਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ।

ਗੱਲ ਬਾਤ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਨੈਣਾਂ ਦੇਵੀ ਤੇ ਡੀਐੱਸਪੀ ਅਭਿਮੰਨਿਊ ਵਰਮਾ ਨੇ ਦੱਸਿਆ ਕਿ ਕੱਚੀ ਲਾਹਣ ਦੀ ਮਾਤਰਾ ਲਗਪਗ ਪੰਜ ਤੋਂ ਛੇ ਹਜ਼ਾਰ ਲਿਟਰ ਹੈ ਜਿਸ ਨੂੰ ਨਸ਼ਟ ਕਰਨ ਦਾ ਕੰਮ ਜਾਰੀ ਹੈ ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਪੁਲੀਸ ਵੱਲੋਂ ਅੱਜ ਸਵੇਰ ਸਾਰ ਪਿੰਡ ਮਜਾਰੀ ਰੇਡ ਕੀਤੀ ਗਈ ਸੀ ਤੇ ਹੁਣ ਤੱਕ ਰਿਸਰਚ ਚੱਲ ਰਹੀ ਹੈ।

ਉਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅਭਿਆਨ ਅੱਗੇ ਵੀ ਜਾਰੀ ਰਹੇਗਾ ਅਤੇ ਅਜਿਹਾ ਕੁਝ ਵੀ ਨਸ਼ੀਲਾ ਪਦਾਰਥ ਜਾਂ ਲਾਹਣ ਬਰਾਮਦ ਹੋਈ ਤਾਂ ਉਸ ਨੂੰ ਨਸ਼ਟ ਕੀਤਾ ਜਾਵੇਗਾ ਤਾਂ ਜੋ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ , ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ