ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, 18 ਦਿਨ ਬਾਅਦ ਸਹੁਰਿਆਂ ਘਰੋਂ ਮੁੜੀ ਲਾਸ਼

A-girl-commit-suicide-who-was-married-18-days-ago-in-bahadurgarhA-girl-commit-suicide-who-was-married-18-days-ago-in-bahadurgarh

ਲਾੜੀ ਦੇ ਹੱਥਾਂ ’ਤੇ ਲੱਗੀ ਮਹਿੰਦੀ ਅਜੇ ਪੂਰੀ ਫਿੱਕੀ ਨਹੀਂ ਸੀ ਹੋਈ ਕਿ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਆਪਣੇ ਪਿਤਾ ਨਾਲ ਹੋਈ ਬਦਸਲੂਕੀ ਦੇ ਚੱਲਦੇ ਉਸ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮਿ੍ਰਤਕਾ ਦਾ ਨਾਂ ਪਿ੍ਰਅੰਕਾ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਸੁਸਾਈਡ ਨੋਟ ਵੀ ਲਿਖਿਆ, ਜਿਸ ’ਚ ਉਸ ਨੇ ਆਪਣੇ ਪਤੀ, ਸੱਸ-ਸਹੁਰਾ ਅਤੇ ਜੇਠ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ।

ਉਸ ਦਾ ਵਿਆਹ ਭਿਵਾਨੀ ਦੇ ਰਹਿਣ ਵਾਲੇ ਤਿਪੇਂਦਰ ਨਾਲ ਪਿਛਲੇ ਮਹੀਨੇ 15 ਮਾਰਚ ਨੂੰ ਹੋਇਆ ਸੀ। ਤਿਪੇਂਦਰ ਬੇਂਗਲੁਰੂ ’ਚ ਐਕਸਾਈਜ ਇੰਸਪੈਕਟਰ ਦੇ ਅਹੁਦੇ ’ਤੇ ਤਾਇਨਾਤ ਸੀ। ਮਿ੍ਰਤਕਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਬਹਾਦੁਰਗੜ੍ਹ ’ਚ ਹੀ ਘਰ ਦੇ ਕਮਰੇ ਵਿਚ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਦੀ ਮੌਤ ਲਈ ਉਸ ਦਾ ਸਹੁਰਾ ਪਰਿਵਾਰ ਜ਼ਿੰਮੇਵਾਰ ਹੈ।

ਬੀਤੇ ਦਿਨੀਂ ਉਨ੍ਹਾਂ ਕੋਲ ਪਿ੍ਰਅੰਕਾ ਦੀ ਨਨਾਣ ਦਾ ਫੋਨ ਆਇਆ ਕਿ ਉਹ ਉਸ ਨੂੰ ਇੱਥੇ ਨਹੀਂ ਰੱਖ ਸਕਦੇ, ਉਹ ਆਪਣੀ ਧੀ ਨੂੰ ਇੱਥੋਂ ਲੈ ਕੇ ਜਾਣ। ਫੋਨ ’ਤੇ ਹੀ ਉਨ੍ਹਾਂ ਨੇ ਤਣਾਅਪੂਰਨ ਸਥਿਤੀ ਦਾ ਅੰਦਾਜ਼ਾ ਲਾ ਲਿਆ ਸੀ। ਉਹ ਫਲਾਈਟ ਤੋਂ ਬੇਂਗਲੁਰੂ ਗਏ ਅਤੇ ਉਹ ਪਿ੍ਰਅੰਕਾ ਦੇ ਸਹੁਰੇ ਵਾਲਿਆਂ ਦੇ ਸਾਹਮਣੇ ਬੇਨਤੀ ਕੀਤੀ ਪਰ ਉਨ੍ਹਾਂ ਨੇ ਉਸ ਦੀ ਅਤੇ ਪਿ੍ਰਅੰਕਾ ਨਾਲ ਬਦਸਲੂਕੀ ਕੀਤੀ ਅਤੇ ਸਕਿਓਰਿਟੀ ਗਾਰਡ ਤੋਂ ਫਲੈਟ ’ਚੋਂ ਬਾਹਰ ਕੱਢਵਾ ਦਿੱਤਾ।

ਉਸ ਨੇ ਬੀਤੀ ਦੇਰ ਰਾਤ ਆਪਣੇ ਕਮਰੇ ਦੇ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਓਧਰ ਮੌਕੇ ’ਤੇ ਪੁੱਜੇ ਐੱਸ. ਐੱਚ. ਓ. ਜੈਭਗਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੈਕਟਰ-7 ਤੋਂ ਸੂਚਨਾ ਇਕ ਵਿਅਕਤੀ ਨੇ ਦਿੱਤੀ ਸੀ ਕਿ ਉਸ ਦੀ ਵਿਆਹੁਤਾ ਧੀ ਨੇ ਘਰ ਵਿਚ ਹੀ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਮਾਮਲੇ ਵਿਚ ਪੁਲਸ ਨੇ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ