Lockdown in India: Curfew ਦੌਰਾਨ ਲੋਕਾਂ ਨੂੰ ਮਿਲੀ ਵੱਡੀ ਖੁਸ਼ਖਬਰੀ, ਰਸੋਈ ਗੈਸ ਹੋਈ ਸਸਤੀ, ਜਾਣੋ ਕਿੰਨੇ ਰੁਪਏ ਘਟੀ ਰਸੋਈ ਗੈਸ

lpg-prices-down-due-to-lockdown-in-india

Lockdown in India: Lockdown ਵਿਚਕਾਰ ਗੁੱਡ ਨਿਊਜ਼ ਹੈ ਕਿ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਐੱਲ. ਪੀ. ਜੀ. ਗੈਸ ਸਸਤੀ ਹੋਈ ਹੈ। ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਨੇ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ (14.2 ਕਿਲੋ) ਦੀ ਕੀਮਤ 62 ਰੁਪਏ ਘਟਾ ਦਿੱਤੀ ਹੈ। ਇਸ ਤੋਂ ਪਿਛਲੀ ਵਾਰ 53 ਰੁਪਏ ਘਟਾਈ ਗਈ ਸੀ।

ਇਹ ਵੀ ਪੜ੍ਹੋ: Corona in India: ਮਹਾਰਾਸ਼ਟਰ ਵਿੱਚ COVID ਦੇ 18 ਨਵੇਂ ਮਾਮਲੇ ਆਏ ਸਾਹਮਣੇ, ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ 1615 ਤੋਂ ਪਾਰ

ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿਚ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ (14.2 ਕਿਲੋ) ਦੀ ਕੀਮਤ 744 ਰੁਪਏ ਹੋ ਗਈ ਹੈ, ਜੋ ਪਹਿਲਾਂ 805.50 ਰੁਪਏ ਸੀ। ਉੱਥੇ ਹੀ, ਵਪਾਰਕ ਸਿਲੰਡਰ (19 ਕਿਲੋ) ਦੀ ਕੀਮਤ ਵੀ 96 ਰੁਪਏ ਘੱਟ ਗਈ ਹੈ। ਦਿੱਲੀ ਵਿਚ ਇਸ ਦੀ ਕੀਮਤ ਹੁਣ 1285.50 ਰੁਪਏ ਹੋ ਗਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ