Corona in India: ਮਹਾਰਾਸ਼ਟਰ ਵਿੱਚ COVID ਦੇ 18 ਨਵੇਂ ਮਾਮਲੇ ਆਏ ਸਾਹਮਣੇ, ਭਾਰਤ ਵਿੱਚ ਮਰੀਜ਼ਾਂ ਦੀ ਗਿਣਤੀ 1615 ਤੋਂ ਪਾਰ

18-new-corona-case-in-maharashtra-corona-in-india

Corona in India: ਦੁਨੀਆ ਭਰ ‘ਚ ਕਹਿਰ ਢਾਹੁਣ ਵਾਲੇ Corona Virus ਦੀ ਲਪੇਟ ‘ਚ ਹੁਣ ਭਾਰਤ ਵੀ ਫੱਸਦਾ ਦਿੱਸ ਰਿਹਾ ਹੈ। ਮਹਾਰਾਸ਼ਟਰ ‘ਚ ਮੰਗਲਵਾਰ ਨੂੰ Corona Virus ਇਨਫੈਕਸ਼ਨ ਦੇ 18 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਸੂਬੇ ‘ਚ ਇਨਫੈਕਟਡ ਲੋਕਾਂ ਦੀ ਗਿਣਤੀ 320 ਹੋ ਗਈ ਹੈ। ਸਿਹਤ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ,”ਮਹਾਰਾਸ਼ਟਰ ‘ਚ ਮੰਗਲਵਾਰ ਰਾਤ ਤੱਕ COVID-19 ਦੇ 302 ਮਾਮਲੇ ਸਨ।

ਇਹ ਵੀ ਪੜ੍ਹੋ: Corona in Noida: ਨੋਇਡਾ ਵਿੱਚ Corona ਦੇ 4 ਹੋਰ ਮਾਮਲੇ ਆਏ ਸਾਹਮਣੇ, 2 ਸਾਲਾ ਬੱਚਾ ਵੀ ਹੋਇਆ Corona ਦਾ ਸ਼ਿਕਾਰ

ਅੱਜ ਯਾਨੀ ਬੁੱਧਵਾਰ ਨੂੰ 18 ਹੋਰ ਲੋਕ ਇਸ ਨਾਲ ਇਨਫੈਕਟਡ ਪਾਏ ਗਏ। ਸੂਬੇ ‘ਚ ਹੁਣ ਇਸ ਦੇ ਕੁੱਲ 320 ਮਾਮਲੇ ਹਨ।” ਉਨ੍ਹਾਂ ਨੇ ਦੱਸਿਆ ਕਿ 18 ਨਵੇਂ ਮਾਮਲਿਆਂ ‘ਚੋਂ 16 ਮੁੰਬਈ ਅਤੇ 2 ਪੁਣੇ ਤੋਂ ਹਨ। ਦੱਸਣਯੋਗ ਹੈ ਕਿ ਹੁਣ ਦੇਸ਼ ‘ਚ Corona Virus ਪੀੜਤਾਂ ਦੀ ਕੁੱਲ ਗਿਣਤੀ 1618 ਹੋ ਗਈ ਹੈ ਅਤੇ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 52 ਹੋ ਗਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ