Corona in USA: ਅਗਲੇ ਦੋ ਹਫਤਿਆਂ ਦੇ ਵਿੱਚ ਅਮਰੀਕਾ ਦੇ ਵਿੱਚ ਹੋ ਸਕਦੀਆਂ ਨੇ 2 ਲੱਖ ਮੌਤਾਂ: Donald Trump

in-the-next-two-weeks-usa-may-have-2-lakh-deaths

Corona in USA: USA ਰਾਸ਼ਟਰਪਤੀ ਡੋਨਾਲਡ ਟਰੰਪ ਨੇ Corona Virus ਨੂੰ ਇਕ ਪਲੇਗ ਕਿਹਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਸੰਯੁਕਤ ਰਾਜ ਅਮਰੀਕਾ ਨੂੰ ਆਉਣ ਵਾਲੇ ਦੋ ਹਫਤਿਆਂ ਵਿਚ ‘ਬਹੁਤ, ਬਹੁਤ ਹੀ ਦੁਖਦਾਈ ਸਮੇਂ’ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵ੍ਹਾਈਟ ਹਾਊਸ ਨੇ ਅਮਰੀਕਾ ਵਿਚ ਕੋਵਿਡ-19 ਕਾਰਨ 1,00,000 ਤੋਂ 2,40,000 ਮੌਤਾਂ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ: Corona in Singapore: ਸਿੰਗਾਪੁਰ ਵਿੱਚ Corona ਦਾ ਕਹਿਰ, COVID19 ਦੇ 42 ਨਵੇਂ ਮਾਮਲੇ ਆਏ ਸਾਹਮਣੇ

ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਡਾਟਾ ਮੁਤਾਬਕ, ਯੂ. ਐੱਸ. ਵਿਚ ਦੁਨੀਆ ਭਰ ਦੇ ਕਿਸੇ ਵੀ ਦੇਸ਼ ਨਾਲੋਂ ਵਧੇਰੇ Corona Virus ਦੇ ਮਾਮਲੇ ਹੋ ਗਏ ਹਨ। ਇੱਥੇ 1,84,000 Corona Virus ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਅਮਰੀਕਾ ਦਾ ਨਿਊਯਾਰਕ ਹੁਣ 75,795 ਪੁਸ਼ਟੀ ਕੀਤੇ ਮਾਮਲਿਆਂ ਨਾਲ ਵਿਸ਼ਵ ਵਿਚ Corona Virus ਦਾ ਨਵਾਂ ਕੇਂਦਰ ਬਣ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਹਰ ਅਮਰੀਕੀ ਆਉਣ ਵਾਲੇ ਭਿਆਨਕ ਦਿਨਾਂ ਲਈ ਤਿਆਰ ਰਹੇ। ਟਰੰਪ ਨੇ ਕਿਹਾ, ”ਅਸੀਂ ਬਹੁਤ ਹੀ ਮੁਸ਼ਕਲ ਦੋ ਹਫਤਿਆਂ ਵਿਚੋਂ ਲੰਘਣ ਜਾ ਰਹੇ ਹਾਂ।” ਟਰੰਪ ਨੇ ਵ੍ਹਾਈਟ ਹਾਊਸ ਦੀ ਪ੍ਰੈਸ ਕਾਨਫਰੰਸ ਵਿਚ ਕਿਹਾ, ”ਇਹ ਦੋ ਹਫਤੇ ਨਰਕ ਹੋ ਸਕਦੇ ਹਨ। ਸ਼ਾਇਦ ਦੋ ਜਾਂ ਤਿੰਨ ਹਫਤੇ ਵਿਚ ਬਹੁਤ ਮਾੜਾ ਹੋਣ ਜਾ ਰਿਹਾ ਹੈ। ਇਹ ਹਫਤੇ ਇਸ ਤਰ੍ਹਾਂ ਦੇ ਹੋਣ ਜਾ ਰਹੇ ਹਨ ਜੋ ਕਿ ਅਸੀਂ ਪਹਿਲਾਂ ਕਦੇ ਨਹੀਂ ਦੇਖੇ।”

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ