Corona in Singapore: ਸਿੰਗਾਪੁਰ ਵਿੱਚ Corona ਦਾ ਕਹਿਰ, COVID19 ਦੇ 42 ਨਵੇਂ ਮਾਮਲੇ ਆਏ ਸਾਹਮਣੇ

corona-new-42-case-in-singapore
Corona in Singapore: ਸਿੰਗਾਪੁਰ ਵਿਚ ਵੀ COVID-19 ਦਾ ਕਹਿਰ ਜਾਰੀ ਹੈ। ਇੱਥੇ ਸੋਮਵਾਰ ਮਤਲਬ 30 ਮਾਰਚ ਨੂੰ 42 ਨਵੇਂ ਪੌਜੀਟਿਵ ਮਾਮਲੇ ਪਾਏ ਗਏ ਹਨ, ਜਿਹਨਾਂ ਵਿਚ 3 ਭਾਰਤੀ ਵੀ ਸ਼ਾਮਲ ਹਨ। ਇਸ ਤਰ੍ਹਾਂ ਸਿੰਗਾਪੁਰ ਵਿਚ ਹੁਣ Corona ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 844 ਹੋ ਗਈ ਹੈ। ਉੱਥੇ ਇਸ ਜਾਨਲੇਵਾ ਬੀਮਾਰੀ ਨਾਲ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿੰਗਾਪੁਰ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਇਹਨਾਂ ਨਵੇਂ ਮਾਮਲਿਆਂ ਵਿਚ 24 ਲੋਕਾਂ ਦੀ ਟ੍ਰੈਵਲ ਹਿਸਟਰੀ ਯੂਰਪ, ਨੌਰਥ ਅਮਰੀਕਾ, ਮੱਧ ਪੂਰਬ, ਦੱਖਣ ਪੂਰਬ ਅਤੇ ਏਸ਼ੀਆ ਦੇ ਦੂਜੇ ਹਿੱਸਿਆਂ ਦੀ ਹੈ।

ਇਸ ਤਰ੍ਹਾਂ ਤਾਜ਼ਾ ਅੰਕੜਿਆਂ ਦੇ ਨਾਲ ਹੁਣ ਤੱਕ ਸਿੰਗਾਪੁਰ ਵਿਚ Corona ਮਹਾਮਾਰੀ ਦੀ ਚਪੇਟ ਵਿਚ 844 ਲੋਕ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ 42 ਨਵੇਂ ਮਾਮਲਿਆਂ ਵਿਚ 3 ਭਾਰਤੀ ਵੀ ਸ਼ਾਮਲ ਹਨ। ਇਹਨਾਂ ਵਿਚ ਇਕ 35 ਸਾਲਾ ਮਹਿਲਾ ਵੀ ਹੈ ਜਿਸ ਦੇ ਕੋਲ ਲੌਂਗ ਟਰਮ ਪਾਸ ਹੈ। ਉੱਥੇ ਦੂਜਾ 34 ਸਾਲਾ ਸ਼ਖਸ ਹੈ ਜੋ ਇੱਥੇ ਕੰਮ ਕਰਦਾ ਹੈ ਅਤੇ ਉਸ ਕੋਲ ਸਿੰਗਾਪੁਰ ਵਰਕ ਪਾਸ ਹੈ। ਇਹਨਾਂ ਦੋਹਾਂ ਦੀ ਟ੍ਰੈਵਲ ਹਿਸਟਰੀ ਭਾਰਤ ਦੀ ਹੈ। ਸਿਹਤ ਮੰਤਰਾਲੇ ਦੇ ਮੁਤਾਬਕ 34 ਸਾਲਾ ਸ਼ਖਸ ਸਥਾਨਕ ਲੋਕਾਂ ਦੇ ਸੰਪਰਕ ਵਿਚ ਆਉਣ ਨਾਲ ਇਨਫੈਕਟਿਡ ਹੋ ਗਿਆ ।

ਇਹ ਵੀ ਪੜ੍ਹੋ: Kanika Kapoor ਦਾ ਚੌਥਾ Corona ਟੇਸਟ ਵੀ ਆਇਆ ਪੋਜ਼ੀਟਿਵ, ਘਰ ਵਾਲਿਆਂ ਨੂੰ ਫ਼ਿਕਰ

ਉੱਥੇ ਭਾਰਤ ਦੇ ਇਕ ਹੋਰ ਇਨਫੈਕਟਿਡ 43 ਸਾਲਾ ਸ਼ਖਸ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਹਨਾਂ ਦਾ ਸਿੰਗਾਪੁਰ ਵਿਚ ਸਥਾਈ ਘਰ ਹੈ ਪਰ ਕੌਮੀਅਤ ਸੂਚੀਬੱਧ ਨਹੀਂ। ਇਹਨਾਂ ਦੀ ਟ੍ਰੈਵਲ ਹਿਸਟਰੀ ਭਾਰਤ ਦੀ ਹੈ। ਇੱਥੇ ਦੱਸ ਦਈਏ ਕਿ ਬੀਤੇ ਦਿਨੀਂ ਸ਼ਨੀਵਾਰ ਨੂੰ ਸਿੰਗਾਪੁਰ ਵਿਚ 70 ਨਵੇਂ ਪੌਜੀਟਿਵ ਮਾਮਲੇ ਮਿਲੇ ਸਨ। ਇਹਨਾਂ ਵਿਚ ਵੀ 2 ਭਾਰਤੀ ਸ਼ਾਮਲ ਸਨ। ਸਿੰਗਾਪੁਰ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ ਸ਼ਨੀਵਾਰ ਨੂੰ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ 802 ਸੀ ਜੋ ਅੱਜ ਵੱਧ ਕੇ 844 ਹੋ ਗਈ । ਸ਼ਨੀਵਾਰ ਨੂੰ ਸਾਹਮਣੇ ਆਏ 70 ਮਾਮਲਿਆਂ ਵਿਚ 41 ਵਿਦੇਸ਼ ਤੋਂ ਆਏ ਸਨ।

ਇਹਨਾਂ ਦੀ ਟ੍ਰੈਵਲ ਹਿਸਟਰੀ ਯੂਰਪ ਦੀ ਸੀ। ਇਸ ਦੇ ਇਲਾਵਾ ਮਰੀਜ਼ਾਂ ਨੇ ਉੱਤਰ ਅਮਰੀਕਾ ਅਤੇ ਕੁਝ ਏਸ਼ੀਆਈ ਦੇਸ਼ਾਂ ਦੀ ਯਾਤਰਾ ਕੀਤੀ ਸੀ। ਸਿਹਤ ਮੰਤਰਾਲੇ ਦੇ ਮੁਤਾਬਕ ਜਿਹੜੇ 2 ਭਾਰਤੀ Corona ਇਨਫੈਕਟਿਡ ਮਿਲੇ ਸਨ ਉਹਨਾਂ ਵਿਚ ਇਕ 21 ਸਾਲਾ ਸ਼ਖਸ ਸੀ ਜਦਕਿ ਦੂਜੀ ਮਰੀਜ਼ 55 ਸਾਲਾ ਮਹਿਲਾ ਸੀ। ਗੌਰਤਲਬ ਹੈ ਕਿ ਸਿੰਗਾਪੁਰ ਦੀਆਂ ਅਥਾਰਿਟੀਆਂ ਨੇ ਸ਼ਨੀਵਾਰ ਨੂੰ ਵਟਸਐਪ ਜ਼ਰੀਏ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਵੱਧ ਤੋਂ ਵੱਧ ਘਰਾਂ ਵਿਚ ਰਹਿਣ ਅਤੇ ਜਦੋਂ ਬਹੁਤ ਜ਼ਰੂਰੀ ਹੋਵੇ ਉਦੋਂ ਹੀ ਘਰੋਂ ਬਾਹਰ ਨਿਕਲਣ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ