Lockdown Big News: ਭਾਰਤ ਵਿੱਚ ਫਸੇ ਕੈਨੇਡੀਅਨਾਂ ਨੂੰ ਵਾਪਿਸ ਬਲਾਉਣ ਲਈ ਕੈਨੇਡਾ ਸਰਕਾਰ ਨੇ ਉਠਾਇਆ ਵੱਡਾ ਕਦਮ

canadian-govt-take-big-step-to-repatriate-canadians-stuck-in-india-

Lockdown Big News: Corona Virus ਮਹਾਂਮਾਰੀ ਕਾਰਨ Lockdown ਭਾਰਤ ਵਿਚ ਫਸੇ 15,000 ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਵੱਡੀ ਖਬਰ ਹੈ। ਕੈਨੇਡਾ ਸਰਕਾਰ ਨੇ 6 ਵਿਸ਼ੇਸ਼ ਫਲਾਈਟਾਂ ਦਾ ਪ੍ਰਬੰਧ ਕਰ ਦਿੱਤਾ ਹੈ। ਪਹਿਲੀ ਉਡਾਣ ਸ਼ਨੀਵਾਰ ਨੂੰ ਦਿੱਲੀ ਤੋਂ ਰਵਾਨਾ ਹੋਵੇਗੀ। ਹਾਲਾਂਕਿ, ਇਸ ਲਈ ਤੁਹਾਨੂੰ ਜੇਬ ਕਾਫੀ ਢਿੱਲੀ ਕਰਨੀ ਪਵੇਗੀ। ਭਾਰਤ ਵਿਚ ਫਸੇ ਕੈਨੇਡੀਅਨਾਂ ਨੂੰ ਵਾਪਸ ਘਰ ਲਿਆਉਣ ਲਈ ਵਿਸ਼ੇਸ਼ ਉਡਾਣ ਦਾ ਪ੍ਰੂਬੰਧ ਤਾਂ ਕਰ ਦਿੱਤਾ ਗਿਆ ਹੈ ਪਰ ਫੈਡਰਲ ਸਰਕਾਰ ਮੁਤਾਬਕ, ਟਿਕਟ ਲਈ 2,900 ਡਾਲਰ ਦਾ ਭੁਗਤਾਨ ਤੁਹਾਨੂੰ ਖੁਦ ਨੂੰ ਹੀ ਕਰਨਾ ਪਵੇਗਾ।

canadian-govt-take-big-step-to-repatriate-canadians-stuck-in-india-

ਟਿਕਟ ਵੀ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ‘ਤੇ ਮਿਲੇਗੀ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਦੇਸ਼ ਪੂਰੀ ਤਰ੍ਹਾਂ Lockdown ਕਰਨ ਨਾਲ ਇੱਥੇ ਕਈ ਮੁਲਕਾਂ ਦੇ ਨਾਗਰਿਕ ਫਸ ਗਏ ਸਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਕੈਨੇਡਾ ਦੇ ਪਾਸਪੋਰਟ ਧਾਰਕ ਵੀ ਹਨ। ਸਰੀ-ਨਿਊਟਨ ਹਲਕੇ ਤੋਂ ਲਿਬਰਲ ਐੱਮ. ਪੀ. ਸੁੱਖ ਧਾਲੀਵਾਲ ਦੇ ਮਾਤਾ ਜੀ ਵੀ ਭਾਰਤ ਵਿਚ ਹਨ।

canadian-govt-take-big-step-to-repatriate-canadians-stuck-in-india-

ਉੱਥੇ ਹੀ, ਲੋਕ ਵਿਸ਼ੇਸ਼ ਫਲਾਈਟ ਲੱਗਣ ਨਾਲ ਤਾਂ ਖੁਸ਼ ਹਨ ਪਰ ਟਿਕਟ ਦੀ ਕੀਮਤ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਰਿਟਰਨ ਟਿਕਟ ਸਾਧਾਰਣ ਤੌਰ ‘ਤੇ 2000 ਡਾਲਰ ਤੋਂ ਵੀ ਘੱਟ ਹੁੰਦੀ ਹੈ। 2,900 ਡਾਲਰ ਬਹੁਤ ਜ਼ਿਆਦਾ ਕਿਰਾਇਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਕੁੱਲ Corona Virus ਮਾਮਲੇ 8500 ਤੋਂ ਵਧ ਹੋ ਗਏ ਹਨ ਅਤੇ ਹੁਣ ਤਕ 96 ਲੋਕਾਂ ਦੀ ਮੌਤ ਹੋ ਚੁੱਕੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ