ਜਸਟਿਸ ਐਨ ਵੀ ਰਮਾਨਾ ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਵਜੋਂ ਨਿਯੁਕਤ ਹੋਏ ਹਨ

Justice-N-V-Ramana-appointed-as-new-Chief-Justice-of-Supreme-CourtJustice-N-V-Ramana-appointed-as-new-Chief-Justice-of-Supreme-Court

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਖੇ ਉਹਨਾਂ ਨੂੰ ਅਹੁਦੇ ਦੀਸਹੁੰ ਚੁਕਾਈ ਹੈ। ਰਾਸ਼ਟਰਪਤੀ ਭਵਨ ’ਚ ਸਹੁੰ ਚੁੱਕ ਸਮਾਗਮ ਪ੍ਰੋਗਰਾਮ ਕਰਵਾਇਆ ਗਿਆ ਸੀ।

ਜਸਟਿਸ ਐੱਸਏ ਬੋਬੜੇ 23 ਅਪ੍ਰੈਲ, 2021 ਨੂੰ ਚੀਫ ਜਸਟਿਸ ਅਹੁਦੇ ਤੋਂ ਰਿਟਾਇਰ ਹੋਏ ਹਨ। ਉਨ੍ਹਾਂ ਦੀ ਥਾਂ ਜਸਟਿਸ ਐੱਨ.ਵੀ ਰਮਨਾ (Justice NV Ramana) ਨੂੰ ਨਿਯੁਕਤ ਕੀਤਾ ਗਿਆ ਹੈ, ਜੋ 26 ਅਗਸਤ 2022 ਨੂੰ ਇਸ ਅਹੁਦੇ ਤੋਂ ਰਿਟਾਇਰ ਹੋਣਗੇ।
 ਆਂਧਰਾ ਪ੍ਰਦੇਸ਼ ਦੇ ਪੋਨਾਵਰਮ ਵਿਚ 27 ਅਗਸਤ 1957 ਨੂੰ ਇਕ ਕਿਸਾਨ ਪਰਿਵਾਰ ਵਿਚ ਹੋਇਆ। ਉਨ੍ਹਾਂ ਨੇ ਬੈਚਲਰ ਆਫ਼ ਸਾਇੰਸ ਅਤੇ ਲਾਅ (ਕਾਨੂੰਨ) ਦੀ ਪੜ੍ਹਾਈ ਕੀਤੀ। 
ਜਸਟਿਸ ਰਮਨਾ ਆਪਣੇ ਪਰਿਵਾਰ ਵਿਚ ਪਹਿਲੇ ਵਕੀਲ ਰਹੇ।
 ਰਮਨਾ ਭਾਰਤ ਦੇ ਚੀਫ਼ ਜਸਟਿਸ ਬਣਨ ਵਾਲੇ ਆਂਧਰਾ ਪ੍ਰਦੇਸ਼ ਦੇ ਦੂਜੇ ਜੱਜ ਹਨ। ਉਨ੍ਹਾਂ ਤੋਂ ਪਹਿਲਾਂ 1966 ਤੋਂ 1967 ਤੱਕ ਜਸਟਿਸ ਕੇ. ਸੁੱਬਾ ਰਾਵ ਇਸ ਅਹੁਦੇ ਨੂੰ ਸੰਭਾਲ ਚੁੱਕੇ ਹਨ।
ਰਮਨਾ ਦੀ ਬੈਂਚ ਨੇ ਜੰਮੂ ਕਸ਼ਮੀਰ ਵਿਚ ਇੰਟਰਨੈੱਟ ਪਾਬੰਧੀਆਂ ‘ਤੇ ਫੈਸਲਾ ਦਿੱਤਾ ਸੀ ਕਿ ਇਸ ਦੀ ਤੁਰੰਤ ਸਮੀਖਿਆ ਕਰਨੀ ਚਾਹੀਦੀ ਹੈ, ਜਿਸ ਤੋਂ ਬਾਅਦ ਸਰਕਾਰ ਨੇ ਪਾਬੰਧੀਆਂ ਹਟਾ ਦਿੱਤੀਆਂ ਸਨ।
Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ