ਆਕਸੀਜਨ ਦੀ ਕਮੀ ਕਾਰਨ ਦਿੱਲੀ ਦੇ ਗੋਲਡਨ ਹਸਪਤਾਲ ਵਿੱਚ 20 ਮਰੀਜ਼ਾਂ ਦੀ ਮੌਤ, ਹੋਰ 200 ਜਾਨਾਂ ਖਤਰੇ ਵਿੱਚ

Due-to-oxygen-shortage,-20-patients-die-at-golden-hospital-in-delhi

ਸੂਬਿਆਂ ਵਿਚ ਆਕਸੀਜਨ ਦੀ ਕਮੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕੋਰੋਨਾ ਨਾਲ ਮਰੀਜ਼ਾਂ ਦੀ ਗਿਣਤੀ ਏਨੀ ਵੱਧ ਗਈ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਬੈੱਡ ਨਹੀਂ ਮਿਲ ਰਹੇ। ਇਸ ਦੇ ਨਾਲਆਕਸੀਜਨ ਦੀ ਸਪਲਾਈ ਵੀ ਠੱਪ ਹੋ ਚੁੱਕੀ ਹੈ।
ਆਕਸੀਜਨ ਦੀ ਘਾਟ ਕਾਰਨ ਸਥਿਤੀ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ। ਸ਼ਨੀਵਾਰ ਨੂੰ ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ 20 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਸਾਰੇ ਮਰੀਜ਼ ਆਕਸੀਜਨ ਸਪੌਰਟ ‘ਤੇ ਸੀ।
ਆਕਸੀਜਨ ਦਾ ਫਲੋਅ ਘਟਣ ਕਾਰਨ ਇਨ੍ਹਾਂ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਦੀ ਹਾਲਤ ਪਹਿਲਾਂ ਹੀ ਕਾਫੀ ਗੰਭੀਰ ਸੀ। ਆਕਸੀਜਨ ਦੀ ਸਪਲਾਈ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਦਿੱਲੀ ਦੇ ਬੱਤਰਾ ਹਸਪਤਾਲ ਦੇ ਐੱਮਡੀ ਡਾ. ਐੱਸਸੀਐੱਲ ਗੁਪਤਾ ਨੇਦੱਸਿਆ ਹੈ ਕਿ ਸਾਨੂੰ 12 ਘੰਟੇ ਦੀ ਫਰਿਆਦ ਤੋਂ ਬਾਅਦ ਸਿਰਫ਼ 500-ਲੀਟਰ ਆਕਸੀਜਨ ਮਿਲੀ ਹੈ ,ਜਦਕਿ ਸਾਡੀ ਰੋਜ਼ਾਨਾ ਦੀ ਜ਼ਰੂਰਤ 8000 ਲੀਟਰ ਹੈ। ਹਸਪਤਾਲ ‘ਚ 350 ਮਰੀਜ਼ ਹਨ। COVID ਦੇ ਇਲਾਜ ‘ਚ ਆਕਸੀਜਨ ਜ਼ਰੂਰੀ ਹੈ ਪਰ ਜਦੋਂ ਸਾਨੂੰ ਇਹ ਨਹੀਂ ਮਿਲੇਗੀ ਤਾਂ ਇਲਾਜ ਕਿਵੇਂ ਕਰਾਂਗੇ?
Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ