ਰੇਵਾੜੀ ਹਰਿਆਣਾ ਵਿੱਚ ਆਕਸੀਜਨ ਦੀ ਘਾਟ ਕਾਰਨ 4 ਮਰੀਜ਼ਾਂ ਦੀ ਮੌਤ

4 patients die due to lack of oxygen at rewari Haryana

ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ‘ਚ ਤਬਾਹੀ ਮਚਾਈ ਹੋਈ ਹੈ। ਇਸ ਦੇ ਨਾਲ ਹੀ ਹੁਣ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਹਸਤਪਾਲਾਂ ‘ਚ ਆਸਕੀਜ਼ਨ ਦੀ ਕਿਲੱਤ ਸਾਹਮਣੇ ਆ ਰਹੀ ਹੈ। ਇਸ ਦੇ ਨਾਲ ਕਈ ਸੂਬਿਆਂ ‘ਚ ਮਰੀਜ਼ਾਂ ਦੀ ਜਾਨ ਵੀ ਚਲੀ ਗਈ।

ਅਜਿਹਾ ਹੀ ਮਾਮਲਾ ਹੁਣ ਹਰਿਆਣਾ (Deaths in Haryana) ਤੋਂ ਸਾਹਮਣੇ ਆਇਆ ਹੈ। ਜਿੱਥੇ ਦੇ ਰੇਵਾੜੀ ‘ਚ ਆਕਸੀਜਨ ਦੀ ਘਾਟ ਕਾਰਨ ਕੋਰੋਨਾ (Coronavirus) ਨਾਲ ਪ੍ਰਭਾਵਿਤ 4 ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਸ ਦੇ ਬਾਅਦ ਕਰੀਬ ਅੱਧੇ ਘੰਟੇ ਬਾਅਦ ਇੱਕ ਗੱਡੀ ਆਕਸੀਜਨ ਸਿਲੰਡਰ ਲੈ ਕੇ ਹਸਪਤਾਲ ਪਹੁੰਚੀ ਤੇ 20 ਆਕਸੀਜਨ ਸਿਲੰਡਰ ਹਸਪਤਾਲ ਲਿਆਂਦੇ ਗਏ। ਇਹ ਘਟਨਾ ਵਿਰਾਟ ਹਸਪਤਾਲ ਦੀ ਹੈ।

ਲਗਾਤਾਰ ਆਕਸੀਜਨ ਦੀ ਘਾਟ ਬਾਰੇ ਦੱਸਿਆ ਜਾ ਰਿਹਾ ਸੀ ਪਰ ਅਧਿਕਾਰੀਆਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਆਕਸੀਜਨ ਖ਼ਤਮ ਹੋਣ ਤੋਂ ਬਾਅਦ 4 ਮਰੀਜ਼ਾਂ ਦੀ ਮੌਤ ਹੋ ਗਈ ਤੇ ਜ਼ਿਆਦਾਤਰ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਤੇ ਜਾਮ ਵੀ ਲਾਇਆ ਗਿਆ। ਦੱਸ ਦਈਏ ਕਿ ਇਹ ਦੇਸ਼ ‘ਚ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਬੀਤੇ ਦਿਨੀਂ ਦਿੱਲੀ ਤੇ ਪੰਜਾਬ ਦੇ ਅੰਮ੍ਰਿਤਸਰ ‘ਚ ਕਈ ਕੋਰੋਨਾ ਮਰੀਜ਼ਾਂ ਦੀ ਹਸਪਤਾਲ ‘ਚ ਆਕਸੀਜ਼ਨ ਖ਼ਤਮ ਹੋਣ ਮਗਰੋਂ ਮੌਤ ਹੋ ਗਈ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ