ਚੀਨ ਲਈ ਜਾਸੂਸੀ ਕਰਨ ਦੇ ਇਲਜ਼ਾਮ ਚ’ ਪੱਤਰਕਾਰ ਸਮੇਤ ਦੋ ਮਹਿਲਾਵਾਂ ਗ੍ਰਿਫਤਾਰ

Journalist arrested in delhi on charge of spying for China

ਚੀਨ ਲਈ ਜਾਸੂਸੀ ਕਰਨ ਦੇ ਇਲਜ਼ਾਮ ਹੁਣ ਪੱਤਰਕਾਰ ਨਾਲ ਜੋੜਣ ਲਗੇ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਫਰੀਲਾਂਸ ਪੱਤਰਕਾਰ ਰਾਜੀਵ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਉਸ ਉਤੇ ਇਲਜ਼ਾਮ ਹੈ ਕੀ ਉਹੋ ਚੀਨ ਲਈ ਜਾਸੂਸੀ ਕਰ ਰਿਹਾ ਹੈ। ਪੱਤਰਕਾਰ ਤੋਂ ਇਲਾਵਾ ਪੁਲਿਸ ਨੇ ਦੋ ਮਹਿਲਾਵਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਚੋਂ ਇਕ ਮਹਿਲਾ ਚੀਨ ਅਤੇ ਦੂਜੀ ਨੇਪਾਲ ਮੂਲ ਦੀ ਹੈ। ਪੱਤਰਕਾਰ ਰਾਜੀਵ ਸ਼ਰਮਾ ਨੂੰ ਪੀਤਮਪੁਰਾ ਸਥਿਤ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਨੂੰ ਰਾਜੀਵ ਕੋਲਂ ਚੀਨ ਸੰਬੰਧੀ ਕੁਝ ਗੁੱਪਤ ਦਸਤਾਵੇਜ ਮਿਲੇ ਨੇ ਇਸ ਤੋਂ ਇਲਾਵਾ ਕੁਝ ਰੱਖਿਆ ਨਾਲ ਸੰਬੰਧਤ ਦਸਤਾਵੇਜ ਮਿਲੇ ਨੇ ਪੁਲਿਸ ਨੇ ਦੱਸਿਆ ਕੀ ਉਨ੍ਹਾਂ ਦੀ ਗ੍ਰਿਫਤਾਰੀ ਆਫੀਸ਼ੀਅਲ ਸੀਕ੍ਰੇਸੀ ਐਕਟ ਤਹਿਤ ਹੋਈ ਹੈ। ਫ਼ਿਲਹਾਲ ਕੋਰਟ ਨੇ ਉਨਾਂ ਨੂੰ 6 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੱਸ ਦਾਇਆ ਕੀ ਰਾਜੀਵ ਸ਼ਰਮਾ ‘ਦ ਟ੍ਰਿਬਿਊਨ’ ਤੇ ਯੂਐਨਆਈ ‘ਚ ਕੰਮ ਕਰ ਚੁੱਕੇ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ