ਕਿਸਾਨਾਂ ਦੇ ਹੱਕ ਵਿੱਚ ਆਏ ਦੀਪ ਸਿੱਧੂ, ਸੰਨੀ ਦਿਓਲ ਤੇ ਹਰਸਿਮਰਤ ਦੇ ਅਸਤੀਫੇ ਤੇ ਕਹੀਆਂ ਇਹ ਵੱਡੀ ਗੱਲਾਂ

Deep Sidhu came in support of farmers slam sunny deol

ਬਠਿੰਡਾ: ਪੰਜਾਬ ‘ਚ ਖੇਤੀ ਬਿੱਲਾਂ ਖਿਲਾਫ ਕਿਸਾਨ ਵੱਖ-ਵੱਖ ਥਾਈਂ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਤਹਿਤ ਬਠਿੰਡਾ ‘ਚ ਕਿਸਾਨਾਂ ਦੇ ਧਰਨੇ ‘ਚ ਦੇਰ ਰਾਤ ਪੰਜਾਬੀ ਇੰਡਸਟਰੀ ਦੇ ਅਦਾਕਾਰ ਦੀਪ ਸਿੱਧੂ ਪਹੁੰਚੇ। ਜਿੱਥੇ ਉਨ੍ਹਾਂ ਨੇ ਖੇਤੀ ਬਿੱਲ ਦਾ ਵਿਰੋਧ ਕਰਦੇ ਹੋਏ ਅਕਾਲੀ ਦਲ ‘ਤੇ ਤਨਜ ਕੱਸਿਆ।

ਦੀਪ ਸਿੱਧੂ ਨੇ ਆਮ ਆਦਮੀ ਪਾਰਟੀ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਕੀ ਮੈਂ ਸਮਝਦਾ ਹਾਂ ਕੀ ਜਿਹੜਾ ਬੰਦਾ ਦਿੱਲੀ ਤੋਂ ਚੱਲਦਾ ਹੈ। ਉਹੋ ਪੰਜਾਬ ਦਾ ਗੱਦਾਰ ਹੈ। ਸਨੀ ਦਿਓਲ ਦੇ ਖੇਤੀ ਬਿੱਲਾਂ ਦੇ ਹੱਕ ਵਿੱਚ ਟਵੀਟ ਕਾਰਨ ਤੇ ਬੋਲਦਿਆਂ ਕਿਹਾ ਕੀ ਮੈਂ ਉਸਦੇ ਵਿਰੋਧ ਵਿੱਚ ਹਾਂ। ਦੀਪ ਸਿੱਧੂ ਨੇ ਕਿਹਾ ਕੀ ਪਿਆਰ ਅਪਣੀ ਥਾਂ ਅਤੇ ਪੰਜਾਬ ਦੇ ਕਿਸਾਨਾਂ ਅਪਣੀ ਜਿੱਮੇਵਾਰੀ ਨਿਭਾਉਣੀ ਇੱਕ ਵੱਖਰੀ ਗੱਲ ਹੈ।

ਇਹ ਵੀ ਪੜ੍ਹੋ : ਖੇਤੀ ਬਿੱਲ ਖਿਲਾਫ ਸੜਕਾਂ ਤੇ ਉਤਰੇ ਪ੍ਰਦਰਸ਼ਨ ਕਰ ਰਹੇ ਕਿਸਾਨ, ਕਿਹਾ ਕਿਸੇ ਹਾਲਾਤਾਂ ਵਿੱਚ ਲਾਗੂ ਹੋਣ ਨਹੀਂ ਦਿੱਤਾ ਜਾਵੇਗਾ

ਦੀਪ ਸਿੱਧੂ ਨੇ ਕਿਹਾ ਕੀ ਕਿਸੇ ਵੀ ਸਰਕਾਰ ਨੇ ਕਿਸਾਨ ਨਾਲ ਇਸ ਬਿੱਲ ਬਾਰੇ ਕੋਈ ਗੱਲ ਨਹੀਂ ਕੀਤੀ। ਅੱਗੇ ਉਨਾਂ ਨੇ ਕਹੈ ਕੀ ਇਹੋ ਜਿਹੀ ਕਲਾਕਾਰੀ ਕੀ ਫਾਇਦਾ ਜੇ ਅਸੀਂ ਅਪਣੇ ਲੋਕਾਂ ਦੇ ਨਾਲ ਨਾਂ ਖੜੇ। ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕੀ ਫ਼ਿਲਮਾਂ ਤਾਂ ਅਸੀਂ ਦੱਸ ਬਣਾ ਲਵਾਂਗੇ। ਪਰ ਸਭ ਤੋਂ ਪਹਿਲਾ ਮੈਂ ਇਕ ਕਿਸਾਨ ਹਾਂ ਬਾਦ ਵਿੱਚ ਕਲਾਕਾਰ।

ਉਨਾਂ ਨੇ ਕਿਹਾ ਕੀ ਜਿਹੜੇ ਸਿਆਸੀ ਲੋਕ ਹੁੰਦੇ ਹਨ। ਉਨ੍ਹਾਂ ਨੇ ਹਮੇਸ਼ਾਂ ਸਿਆਸਤ ਹੀ ਕਰਨੀ ਹੁੰਦੀ ਹੈ। ਧਰਮ ਦੀ ਰਾਜਨੀਤੀ ਕਰਨੀ ਅਤੇ ਉਨ੍ਹਾਂ ਨੇ ਕਿਸਾਨਾਂ ਉਤੇ ਵੀ ਰਾਜਨੀਤੀ ਹੀ ਕਰਨੀ ਹੈ। ਹਰਸਿਮਰਤ ਕੌਰ ਬਾਦਲ ਨੁੰ ਇਹ ਦਿਖਦਾ ਹੈ ਕਿ 2022 ਦੀਆਂ ਚੋਣਾਂ ਆਉਣ ਵਾਲੀਆਂ ਹਨ ਤੇ ਇਹੀ ਸਹੀ ਮੌਕਾ ਹੈ।

ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੇ ਬੋਲਦਿਆਂ ਕਿਹਾ ਕੀ ਜੱਦ ਮੈਂ ਉਨ੍ਹਾਂ ਦਾ ਸਟੈਂਡ ਪੜ੍ਹਿਆ ਕਿ ਅਸਤੀਫਾ ਤਾਂ ਦੇ ਦਿੱਤਾ ਪਰ ਹਿਮਾਇਤ ਅਜੇ ਵੀ ਜਾਰੀ ਹੈ। ਇਸ ਤੇ ਉਨ੍ਹਾਂ ਨੇ ਕਿਹਾ ਕੀ ਇਹ ਤਾਂ ਉਹ ਗੱਲ ਹੋ ਗਈ। ਕਿ ਕੁੜੀ ਆਲੇ ਮੁੰਡੇ ਵਾਲਿਆਂ ਨੂੰ ਕਹਿਣ ਵਿੱਚ ਕੁੜੀ ਨੇ ਤਲਾਕ ਲੈਣਾ ਪਰ ਰਹੂਗੀ ਤੁਹਾਡੇ ਕੋਲ। ਉਨ੍ਹਾਂ ਕਿਹਾ ਸਾਨੂੰ ਹਰਸਿਮਰਤ ਦੇ ਅਸਤੀਫੇ ਦੀਆਂ ਗੱਲਾਂ ‘ਚ ਨਹੀਂ ਆਉਣਾ ਚਾਹੀਦਾ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ