ਖੇਤੀ ਬਿੱਲ ਦੇ ਵਿਰੋਧ ਵਿੱਚ ਵੱਖ-ਵੱਖ ਜੱਥੇਬੰਦੀਆਂ ਦੇ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ

Farmers Protest News

ਸੂਬੇ ਭਰ ਵਿੱਚ ਖੇਤੀ ਬਿੱਲਾਂ ਨੁੰ ਲੈਕੇ ਵਰੋਧ ਪ੍ਰਦਰਸ਼ਨ ਜਾਰੀ ਹੈ। ਇਸ ਦੇ ਮੱਦੇਨਜ਼ਰ ਵੱਖ -ਵੱਖ ਕਿਸਾਨ ਜੱਥੇਬੰਦੀਆਂ ਵਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੌਰਾਨ ਹਰਸਿਮਰਤ ਦੇ ਅਸਤੀਫੇ ਨੁੰ ਡਰਾਮਾ ਦੱਸਿਆ ਜਾ ਰਿਹਾ ਅਤੇ ਸਨੀ ਦਿਓਲ ਦੇ ਅਸਤੀਫੇ ਦੀ ਵੀ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕੀ ਮੋਗਾ ਦੇ ਨਛੱਤਰ ਸਿੰਘ ਹਾਲ ਵਿੱਚ 30 ਕਿਸਾਨ ਜੱਥੇਬੰਦੀਆਂ ਵਲੋਂ ਮੀਟਿੰਗ ਕੀਤੀ ਗਈ। ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕੀ 25 ਸਤੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ। ਇਸ ਦੇ ਨਾਲ ਕਿਸਾਨਾਂ ਵਲੋਂ ਸਿਰਫ ਪੰਜਾਬ ਹੀ ਨਹੀਂ ਪੂਰੇ ਭਾਰਤ ਬੰਦ ਲਈ ਸੁਨੇਹਾ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ।

Farmers Protest News

ਭਲਕੇ ਰਾਜ ਸਭਾ ਵਿੱਚ ਇਹ ਬਿੱਲ ਪੇਸ਼ ਹੋਣਾ ਹੈ ਜਿਸਦੇ ਚਲਦੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ੍ਹ ਵੀ ਪੂਰੇ ਪੰਜਾਬ ਵਿੱਚ ਕਿਸਾਨ ਜੱਥੇਬੰਦੀਆਂ ਵੱਲੋਂ ਤਿੰਨਾਂ ਆਰਡਿਨੈਂਸਾਂ ਦੀਆਂ ਕਾਪੀਆਂ ਫੂਕਿਆਂ ਜਾਣਗੀਆਂ। ਇਸਦੇ ਨਾਲ ਸਾਰੇ ਪਿੰਡਾਂ ਵਿੱਚ ਅਰਥੀ ਫ਼ੂਕ ਮੁਜਾਹਰੇ ਕੀਤੇ ਜਾਣਗੇ।

ਹਰਸਿਮਰਤ ਦੇ ਅਸਤੀਫੇ ਬਾਰੇ ਕਿਸਾਨ ਨੇਤਾਵਾਂ ਨੇ ਕਿਹਾ ਕੀ ਕਿਸਾਨਾਂ ਦਾ ਪ੍ਰੇਸ਼ਰ ਹੀ ਇੰਨਾ ਸੀ ਕਿ ਮਜਬੂਰਨ ਹਰਸਿਮਰਤ ਬਾਦਲ ਨੂੰ ਇਸਤੀਫਾ ਦੇਣਾ ਪਿਆ। ਉਧਰ ਦੂਜੇ ਪਾਸੇ ਅਪਣੇ ਆਪ ਨੂੰ ਪੰਜਾਬ ਦਾ ਪੁੱਤ ਕਹਿਣੇ ਵਾਲੇ ਸਨੀ ਦਿਓਲ ਨੂੰ ਵੀ ਕਿਸਾਨਾਂ ਵਲੋਂ ਜੱਮ ਕੇ ਕੋਸਿਆ ਅਤੇ ਉਸਦੇ ਅਸਤੀਫੇ ਦੀ ਮੰਗ ਕੀਤੀ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ