ਪੰਜਾਬ, ਹਰਿਆਣਾ ਸਮੇਤ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਪੈ ਸਕਦਾ ਹੈ

It may rain in many states in india including Punjab,Haryana

ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਦੱਖਣੀ ਛੱਤੀਸਗੜ੍ਹ ਤੇ ਮਹਰਾਸ਼ਟਰ ਦੇ ਕੁਝ ਹਿੱਸਿਆਂ ’ਚ ਝੱਖੜ ਤੇ ਗਰਜ-ਚਮਕ ਨਾਲ ਹਲਕੀ ਵਰਖਾ ਦਾ ਦੌਰ ਜਾਰੀ ਰਹੇਗਾ। ਤੇਜ਼ ਹਵਾਵਾਂ ਤੇ ਗਰਜ ਨਾਲ ਮੌਨਸੂਨ ਤੋਂ ਪਹਿਲਾਂ ਦੇ ਮੀਂਹ ਦੇ ਉੱਤਰ-ਪੱਛਮੀ ਭਾਰਤ , ਗੁਜਰਾਤ ਦੇ ਕੁਝ ਹਿੱਸਿਆਂ, ਮੱਧ ਪ੍ਰਦੇਸ਼, ਤੇਲੰਗਾਨਾ, ਛੱਤੀਸਗੜ੍ਹ, ਓੜੀਸ਼ਾ, ਬੰਗਾਲ, ਝਾਰਖੰਡ, ਬਿਹਾਰ, ਉੱਤਰ-ਪੂਰਬੀ ਰਾਜਾਂ ਦੇ ਕੁਝ ਹਿੱਸਿਆਂ ਤੇ ਦੱਖਣੀ ਪ੍ਰਾਇਦੀਪ ’ਚ ਐਤਵਾਰ ਤੋਂ ਵਧਣ ਦੀ ਆਸ ਹੈ। ਛੇ ਜਾਂ ਸੱਤ ਮਈ ਮੀਂਹ ਤੇ ਗਰਜ ਨਾਲ ਛਿੱਟਾਂ ਜਾਰੀ ਰਹਿ ਸਕਦੀਆਂ ਹਨ।

ਸਾਰੇ ਹਫ਼ਤੇ ਭਾਵ ਸੱਤ ਮਈ ਤੱਕ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਰਹੇਗਾ। ਮੌਸਮ ਵਿਭਾਗ ਅਤੇ ਸਕਾਈਮੈੱਟ ਵੈਦਰ ਅਨੁਸਾਰ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਵੱਲ ਇੱਕ ਪੱਛਮੀ ਗੜਬੜੀ ਸਰਗਰਮ ਹੋਈ ਹੈ, ਜਿਸ ਦੇ ਅਸਰ ਨਾਲ ਸਨਿੱਚਰਵਾਰ ਨੂੰ ਦਿੱਲੀ, ਐੱਨਸੀਆਰ, ਪੰਜਾਬ ਤੇ ਹਰਿਆਣਾ ਸਮੇਤ ਕਈ ਰਾਜਾਂ ਵਿੱਚ ਧੂੜ ਭਰੀਆਂ ਤੇਜ਼ ਹਵਾਵਾਂ ਵੀ ਚੱਲੀਆਂ ਤੇ ਕਿਤੇ-ਕਿਤੇ ਵਰਖਾ ਵੀ ਹੋਈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ