ਭਾਰਤ ਨੇ 3,92000 ਨਵੇਂ ਕੋਵਿਡ-19 ਮਾਮਲਿਆਂ ਦੀ ਰਿਪੋਰਟ ਕੀਤੀ ਹੈ,3689 ਮੌਤਾਂ ਪਿਛਲੇ 24 ਘੰਟਿਆਂ ਵਿੱਚ ਹੋਈਆਂ

Corona-attack-increased-in-various-states

ਪਿਛਲੇ 24 ਘੰਟਿਆਂ ‘ਚ ਭਾਰਤ ‘ਚ 3,92,488 ਨਵੇਂ ਕੋਰੋਨਾ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਦਕਿ 3,689 ਮੌਤਾਂ ਹੋਈਆਂ ਹਨ। ਉੱਥੇ ਹੀ 3,07, 865 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ।

ਹਰ ਦਿਨ ਰਿਕਾਰਡ ਤੋੜ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਤ ਇਹ ਹਨ ਕਿ ਭਾਰਤ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਨੇ ਗਲੋਬਲ ਰਿਕਾਰਡ ਹੀ ਤੋੜ ਦਿੱਤਾ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਭਾਰਤ ‘ਚ ਸ਼ਨੀਵਾਰ ਕੋਰੋਨਾ ਨਾਲ ਮੌਤਾਂ ਦਾ ਅੰਕੜਾ 3700 ਮਰੀਜ਼ਾਂ ਦੇ ਕਰੀਬ ਪਹੁੰਚ ਗਿਆ ਹੈ।

ਪਿਛਲੇ 24 ਘੰਟਿਆਂ ‘ਚ 3.92 ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ। ਇਨਫੈਕਸ਼ਨ ਕਾਰਨ 3,689 ਲੋਕਾਂ ਦੀ ਮੌਤ ਹੋ ਗਈ।

ਤੀਜੀ ਵਾਰ ਭਾਰਤ ‘ਚ ਰੋਜ਼ਾਨਾ ਮੌਤ ਦਰ ਨੇ 3500 ਦਾ ਅੰਕੜਾ ਪਾਰ ਕੀਤਾ

ਇਸ ਹਫਤੇ ‘ਚ ਇਹ ਤੀਜੀ ਵਾਰ ਹੈ ਜਦੋਂ ਭਾਰਤ ‘ਚ ਰੋਜ਼ਾਨਾ ਮੌਤ ਦਰ 3500 ਦਾ ਅੰਕੜਾ ਪਾਰ ਕਰ ਗਈ ਹੈ। ਦੁਨੀਆਂ ਭਰ ‘ਚ ਕਰੀਬ 40 ਫੀਸਦ ਕੇਸ ਹਰ ਦਿਨ ਭਾਰਤ ‘ਚ ਹੀ ਦਰਜ ਕੀਤੇ ਜਾ ਰਹੇ ਹਨ। ICMR ਨੇ ਦੱਸਿਆ ਕਿ ਕੋਵਿਡ 19 ਲਈ ਇਕ ਮਈ 2021 ਤਕ 29,01,42,339 ਸੈਂਪਲ ਦਾ ਟੈਸਟ ਕੀਤਾ ਗਿਆ ਹੈ। ਇਨ੍ਹਾਂ ‘ਚ ਕੱਲ੍ਹ ਸ਼ਨੀਵਾਰ 18,04,954 ਸੈਂਪਲ ਟੈਸਟ ਕੀਤੇ ਗਏ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ