ਅਭਿਨੇਤਰੀ ਗੀਤਾ ਬਹਿਲ ਦਾ ਮੁੰਬਈ ਵਿੱਚ ਕੋਰੋਨਾ ਨਾਲ ਮੌਤ

Actress-geeta-behl-dies-of-corona-in-Mumbai

ਹਿੱਟ ਫ਼ਿਲਮ ਤੁਲਸੀ ਤੇਰੇ ਆਂਗਣ ਕੀ (1978) ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

64 ਸਾਲਾ ਪੌਜ਼ੇਟਿਵ ਗੀਤਾ ਬਹਿਲ ਨੂੰ 19 ਅਪ੍ਰੈਲ ਨੂੰ ਮੁੰਬਈ ਦੇ ਜੁਹੂ ਸਥਿਤ ਕ੍ਰਿਟੀਕੇਅਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।

ਉਹ 80 ਤੇ 90 ਦੇ ਦਹਾਕੇ ‘ਚ ਕਈ ਫਿਲਮਾਂ ‘ਚ ਹੀਰੋਇਨ ਦੇ ਤੌਰ ‘ਤੇ ਕੰਮ ਕਰਨ ਵਾਲੇ ਅਦਾਕਾਰ ਰਵੀ ਬਹਿਲ ਦੀ ਭੈਣ ਸੀ। ਗੀਤਾ ਦੇ ਭਰਾ ਰਵੀ ਬਹਿਲ, ਉਨ੍ਹਾਂ ਦੀ 85 ਸਾਲਾ ਮਾਂ ਤੇ ਘਰ ‘ਚ ਕੰਮ ਕਰਨ ਵਾਲੀ ਬਾਈ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਸਨ ਪਰ ਘਰ ‘ਚ ਆਇਸੋਲੇਸ਼ਨ ‘ਚ ਰਹਿੰਦਿਆਂ ਇਹ ਤਿੰਨੇ ਹੀ ਇਸ ਬਿਮਾਰੀ ਤੋਂ 7 ਤੋਂ 10 ਦਿਨਾਂ ‘ਚ ਉੱਭਰ ਗਏ ਸਨ। ਪਰ ਵਿਗੜਦੀ ਹਾਲਤ ਦੇ 26 ਅਪ੍ਰੈਲ ਨੂੰ ਗੀਤਾ ਨੂੰ ਆਈਸੀਯੂ ‘ਚ ਸ਼ਿਫਟ ਕੀਤਾ ਗਿਆ ਸੀ। ਉਨ੍ਹਾਂ ਦੀ ਹਾਲਤ ਹੋਰ ਵਿਗੜ ਜਾਣ ਤੇ ਦੋ ਦਿਨ ਪਹਿਲਾਂ ਹੀ ਵੈਂਟੀਲੇਟਰ ‘ਤੇ ਰੱਖਿਆ ਸੀ। ਅਦਾਕਾਰਾ ਗੀਤਾ ਬਹਿਲ ਦਾ ਸ਼ਨੀਵਾਰ ਰਾਤ ਕੋਰੋਨਾ ਲਾਗ ਨਾਲ ਦੇਹਾਂਤ ਹੋ ਗਿਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ