Corona in India: ਭਾਰਤ ਵਿੱਚ Corona ਦਾ ਕਹਿਰ, 20 ਨਵੇਂ ਮਾਮਲੇ ਆਏ ਸਾਹਮਣੇ, ਅੰਕੜੇ ਦੇ ਰਹੇ ਨੇ ਚੇਤਾਵਨੀ

coronavirus-20-new-positive-case-in-indoor

Corona in India: ਮੱਧ ਪ੍ਰਦੇਸ਼ ‘ਚ ਬੁੱਧਵਾਰ ਨੂੰ Corona ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ ‘ਚ Corona ਮਰੀਜ਼ਾਂ ਦੀ ਗਿਣਤੀ 86 ਹੋ ਗਈ ਹੈ। ਸੂਬੇ ‘ਚ ਵਧਦੇ ਅੰਕੜਿਆਂ ਦਰਮਿਆਨ ਸਭ ਤੋਂ ਚਿੰਤਾਜਨਕ ਹੈ, ਸੂਬੇ ‘ਚ ਬੱਚਿਆਂ ਦਰਮਿਆਨ ਵਧਦਾ Corona ਦਾ ਇਨਫੈਕਸ਼ਨ। ਇਕ ਨਿਊਜ਼ ਏਜੰਸੀ ਅਨੁਸਾਰ 20 ਨਵੇਂ ਮਾਮਲਿਆਂ ‘ਚ 19 ਇੰਦੌਰ ਤੋਂ ਹਨ ਅਤੇ ਇਕ ਖਰਗੌਨ ਤੋਂ। ਚਿੰਤਾਜਨਕ ਗੱਲ ਹੈ ਕਿ ਇੰਦੌਰ ਤੋਂ ਜੋ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ‘ਚੋਂ 9 ਇਕ ਹੀ ਪਰਿਵਾਰ ਤੋਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇੰਦੌਰ ਦੇ ਤੰਜੀਮ ਨਗਰ ‘ਚ ਰਹਿਣ ਵਾਲੇ ਇਸ ਪਰਿਵਾਰ ਦੇ 3 ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਬੱਚਿਆਂ ਦੀ ਉਮਰ 3, 5 ਅਤੇ 8 ਸਾਲ ਹੈ।

ਇਹ ਵੀ ਪੜ੍ਹੋ: Lockdown in India: Curfew ਦੌਰਾਨ ਲੋਕਾਂ ਨੂੰ ਮਿਲੀ ਵੱਡੀ ਖੁਸ਼ਖਬਰੀ, ਰਸੋਈ ਗੈਸ ਹੋਈ ਸਸਤੀ, ਜਾਣੋ ਕਿੰਨੇ ਰੁਪਏ ਘਟੀ ਰਸੋਈ ਗੈਸ

ਇੰਦੌਰ ਦੇ Corona ਪਾਜ਼ੀਟਿਵ ਲੋਕਾਂ ‘ਚ ਇਕ ਪੁਲਸ ਅਧਿਕਾਰੀ ਵੀ ਸ਼ਾਮਲ ਹੈ। ਐਡੀਸ਼ਨਲ ਐੱਸ.ਪੀ. ਗੁਰੂ ਪ੍ਰਸਾਦ ਪਰਾਸ਼ਰ ਨੇ ਕਿਹਾ ਕਿ ਬੀਮਾਰ ਪੁਲਸ ਕਰਮਚਾਰੀ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਨੇ ਪੁਲਸ ਕਰਮਚਾਰੀ ਦੀ ਪਤਨੀ ਅਤੇ ਬੇਟੀ ਨੂੰ ਹਸਪਤਾਲ ਦੇ ਵੱਖ-ਵੱਖ ਵਾਰਡ ‘ਚ ਰੱਖਿਆ ਹੈ। ਜਿਸ ਪੁਲਸ ਥਾਣੇ ‘ਚ ਅਧਿਕਾਰੀ ਤਾਇਨਾਤ ਸੀ, ਉਸ ਨੂੰ ਸੈਨੇਟਾਈਜ਼ ਕਰ ਦਿੱਤਾ ਗਿਆ ਹੈ ਅਤੇ ਇਨਫੈਕਸ਼ਨ ਰੋਕਣ ਲਈ ਉਪਾਅ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਇੰਦੌਰ ‘ਚ Corona ਦਾ ਇਨਫੈਕਸ਼ਨ ਸਭ ਤੋਂ ਵਧ ਹੈ, ਇੱਥੇ ਕੋਰੋਨਾ ਦੇ 63 ਮਾਮਲੇ ਹੁਣ ਤੱਕ ਸਾਹਮਣੇ ਆ ਚੁਕੇ ਹਨ। ਇਨ੍ਹਾਂ ‘ਚੋਂ 3 ਲੋਕਾਂ ਦੀ ਮੌਤ ਹੋ ਚੁਕੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ