Corona in Punjab: ਪੰਜਾਬ ਵਿੱਚ Corona ਨੇ ਫੈਲਾਏ ਆਪਣੇ ਪੈਰ, ਇਕ ਦਿਨ ਵਿੱਚ 4 ਨਵੇਂ ਮਾਮਲੇ ਆਏ ਸਾਹਮਣੇ

4-new-corona-positive-cases-in-punjab-

Corona in Punjab: ਪੰਜਾਬ ‘ਚ ਦਿਨੋਂ-ਦਿਨ Corona Virus ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਬੁੱਧਵਾਰ ਨੂੰ ਇਕੱਠੇ 4 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਪੂਰੇ ਸੂਬੇ ‘ਚ ਹੜਕੰਪ ਮਚਿਆ ਹੋਇਆ ਹੈ। ਬੁੱਧਵਾਰ ਨੂੰ ਮੋਹਾਲੀ ਦੇ ਫੇਜ਼-9 ਤੋਂ 2 ਹੋਰ ਔਰਤਾਂ ਦੀ Corona Virus ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂ ਕਿ ਜਗਤਪੁਰਾ ਦੇ ਰਹਿਣ ਵਾਲਾ ਇਕ ਵਿਅਕਤੀ ਵੀ ਕੋਰੋਨਾ ਦੀ ਲਪੇਟ ‘ਚ ਆ ਗਿਆ ਹੈ। ਜਾਣਕਾਰੀ ਮੁਤਾਬਕ ਫੇਜ਼-9 ਦੀਆਂ ਦੋਵੇਂ ਪਾਜ਼ੇਟਿਵ ਔਰਤਾਂ ਚੰਡੀਗੜ੍ਹ ਤੋਂ ਕੋਰੋਨਾ ਪਾਜ਼ੇਟਿਵ ਜੋੜੇ ਦੀਆਂ ਰਿਸ਼ਤੇਦਾਰ ਹਨ, ਜਦੋਂ ਕਿ ਜਗਤਪੁਰਾ ਦਾ ਕੋਰੋਨਾ ਪਾਜ਼ੇਟਿਵ ਵਿਅਕਤੀ ਚੰਡੀਗੜ੍ਹ ਵਿਖੇ ਇਲਾਜ ਅਧੀਨ ਦੁਬਈ ਤੋਂ ਆਏ ਵਿਅਕਤੀ ਦੇ ਸੰਪਰਕ ‘ਚ ਸੀ।

ਇਹ ਵੀ ਪੜ੍ਹੋ: Corona Virus in Punjab : ਪੰਜਾਬ ਵਿੱਚ ਕੋਰੋਨਾ ਨਾਲ ਚੌਥੀ ਮੌਤ, 12 ਡਾਕਟਰ ਤੇ 33 ਸਟਾਫ ਕਰਮੀ ਕੁਆਰੰਟੀਨ

ਉਕਤ ਤਿੰਨੇ ਲੋਕਾਂ ਦੇ ਸੈਂਪਲ ਮੰਗਲਵਾਰ ਨੂੰ ਲਏ ਗਏ ਸਨ। ਇਸ ਤਰ੍ਹਾਂ ਹੁਣ ਜ਼ਿਲੇ ਅੰਦਰ Corona ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 10 ਤੱਕ ਪੁੱਜ ਗਈ ਹੈ। ਇਨ੍ਹਾਂ ਤਿੰਨਾਂ ਨਵੇਂ ਕੇਸਾਂ ਦੀ ਪੁਸ਼ਟੀ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਵਲੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅੱਜ ਹੀ ਲੁਧਿਆਣਾ ਦੀ ਰਹਿਣ ਵਾਲੀ 75 ਸਾਲ ਦੀ ਔਰਤ ‘ਚ Corona Virus ਦੀ ਪੁਸ਼ਟੀ ਕੀਤੀ ਗਈ ਹੈ, ਜੋ ਕਿ ਅਮਰਪੁਰਾ ਦੀ ਮ੍ਰਿਤਕ ਔਰਤ ਦੇ ਸੰਪਰਕ ‘ਚ ਸੀ, ਹਾਲਾਂਕਿ ਮ੍ਰਿਤਕ ਔਰਤ ਦੇ ਬੇਟਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦੇਈਏ ਕਿ ਇਸ ਦੇ ਨਾਲ ਹੀ ਪੂਰੇ ਪੰਜਾਬ ‘ਚ Corona ਪੀੜਤ ਮਰੀਜ਼ਾਂ ਦਾ ਆਂਕੜਾ 45 ‘ਤੇ ਪੁੱਜ ਚੁੱਕਾ ਹੈ।

4-new-corona-positive-cases-in-punjab-

ਹੁਣ ਤੱਕ ਪੰਜਾਬ ‘ਚ 4 ਮੌਤਾਂ ਹੋ ਚੁੱਕੀਆਂ ਹਨ। ਬੀਤੇ ਐਤਵਾਰ ਨੂੰ ਅੰਮ੍ਰਿਤਸਰ ‘ਚ ਹੁਸ਼ਿਆਰਪੁਰ ਦੇ ਹਰਭਜਨ ਸਿੰਘ ਅਤੇ ਸੋਮਵਾਰ ਨੂੰ ਪਟਿਆਲਾ ਦੇ ਹਸਪਤਾਲ ‘ਚ ਔਰਤ ਦੀ Corona ਨਾਲ ਮੌਤ ਹੋਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਇਟਲੀ ਤੋਂ ਪਰਤੇ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਜ਼ੁਰਗ ਬਲਦੇਵ ਸਿੰਘ ਦੀ 18 ਮਾਰਚ ਨੂੰ Corona Virus ਨਾਲ ਮੌਤ ਹੋ ਗਈ ਸੀ। ਹਾਲ ਹੀ ‘ਚ ਪੀ. ਜੀ. ਆਈ. ‘ਚ ਦਾਖਲ ਮੋਹਾਲੀ ਦੇ ਬਜ਼ੁਰਗ ਨੇ ਵੀ ਦਮ ਤੋੜ ਦਿੱਤਾ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ