Corona in Maharashtra: ਮਹਾਰਾਸ਼ਟਰ ਵਿੱਚ Corona ਦਾ ਕਹਿਰ ਜਾਰੀ, ਹੁਣ ਤੱਕ 19 ਲੋਕਾਂ ਦੀ ਮੌਤ 440 ਨਵੇਂ ਕੇਸ ਆਏ ਸਾਹਮਣੇ

corona-spreading-rapidly-in-maharashtra

Corona in Maharashtra: ਦੇਸ਼ Coronavirus ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਹਾਰਾਸ਼ਟਰ COVID-19 ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਵਿਤ ਸੂਬਾ ਹੈ। ਹਰ ਦਿਨ ਪਾਜ਼ੀਟਿਵਾਂ ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ 24 ਘੰਟਿਆਂ ‘ਚ 440 ਲੋਕ ਕੋਰੋਨਾ ਪਾਜ਼ੀਟਿਵ ਸਾਹਣੇ ਆਏ ਹਨ। ਮਹਾਰਾਸ਼ਟਰ ‘ਚ ਬੀਤੇ 24 ਘੰਟਿਆਂ ‘ਚ 19 ਲੋਕਾਂ ਦੀ ਮੌਤ ਵੀ ਹੋਈ ਹੈ। Coronavirus ਨਾਲ ਹੁਣ ਤਕ ਸੂਬਿਆਂ ‘ਚ ਹੋਣ ਵਾਲੀ ਮੌਤਾਂ ਦੀ ਸੰਖਿਆਂ 342 ਹੈ, ਜੋ ਦੇਸ਼ਭਰ ‘ਚ ਸਭ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ: Corona in India: ਦੇਸ਼ ਵਿੱਚ ਦਿਨੋਂ ਦਿਨ ਵੱਧ ਰਿਹੈ Corona ਦਾ ਖ਼ਤਰਾ, ਮਿਰਤਕਾਂ ਦੀ ਗਿਣਤੀ 680 ਤੋਂ ਪਾਰ

ਮਹਾਰਾਸ਼ਟਰ ‘ਚ ਕੁੱਲ 8,068 ਲੋਕ Coronavirus ਨਾਲ ਪੀੜਤ ਹੋ ਚੁੱਕੇ ਹਨ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ Coronavirus ਪਾਜ਼ੀਟਿਵਾਂ ਦੀ ਸੰਖਿਆਂ ਵੱਧ ਕੇ 5407 ਹੋ ਗਈ ਹੈ। ਲਾਕਡਾਊਨ ਦੇ ਬਾਵਜੂਦ ਕੋਰੋਨਾ ਪੀੜਤਾਂ ‘ਚ ਗਿਰਾਵਟ ਨਹੀਂ ਦੇਖਣ ਨੂੰ ਮਿਲ ਰਹੀ ਹੈ। ਮੁੰਬਈ ‘ਚ ਹੁਣ ਤਕ 204 ਲੋਕਾਂ ਦੀ ਜਾਨ Coronavirus ਨਾਲ ਹੋਈ ਹੈ। ਬੀਤੇ 24 ਘੰਟਿਆਂ ‘ਚ 12 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਮੁੰਬਈ ‘ਚ ਬੀਤੇ 24 ਘੰਟਿਆਂ ‘ਚ ਕੁੱਲ 358 ਕੇਸ ਸਾਹਮਣੇ ਆਏ ਹਨ। ਮੁੰਬਈ ‘ਚ ਸਭ ਤੋਂ ਜ਼ਿਆਦਾ Corona ਪਾਜ਼ੀਟਿਵਾਂ ਦੇ ਕੇਸ ਹਨ। ਜਗ੍ਹਾ-ਜਗ੍ਹਾ ਹਾਟਸਾਪ ਜੋਨ ਵਰਗੀ ਸਥਿਤੀ ਹੋ ਗਈ ਹੈ। ਮਹਾਰਾਸ਼ਟਰ ‘ਚ Coronavirus  ਤੋਂ ਕੁਲ 1,188 ਲੋਕ ਠੀਕ ਵੀ ਹੋਏ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ