Corona in Delhi: ਦਿੱਲੀ ਵਿੱਚ Corona ਨੇ ਢਾਹਿਆ ਕਹਿਰ, 6 ਦਿਨਾਂ ਦੇ ਵਿੱਚ 2017 ਨਵੇਂ ਮਾਮਲੇ ਆਏ ਸਾਹਮਣੇ

corona-outbreak-in-delhi-2017-new-cases-come-in-6-days

Corona in Delhi: ਦੇਸ਼ ਦੀ ਰਾਜਧਾਨੀ ਦਿੱਲੀ ‘ਚ Coronavirus ਤੇਜ਼ੀ ਨਾਲ ਫੈਲ ਰਿਹਾ ਹੈ। ਹਾਲ ਇਹ ਹੈ ਕਿ ਦਿੱਲੀ ‘ਚ Corona ਪੀੜਤਾਂ ਦੀ ਦਰ ਰਾਸ਼ਟਰੀ ਪੱਧਰ ਦੀ ਔਸਤ ਤੋਂ ਦੁੱਗਣੀ ਹੋ ਚੁੱਕੀ ਹੈ। ਜਦੋਂ ਦੇਸ਼ ‘ਚ Corona ਫੈਲਣ ਲੱਗਾ ਤਾਂ ਦਿੱਲੀ ‘ਚ ਸ਼ੁਰੂਆਤੀ 60 ਦਿਨਾਂ ਦੌਰਾਨ 3515 ਮਰੀਜ਼ ਮਿਲੇ ਪਰ ਉਸ ਤੋਂ ਬਾਅਦ ਸਥਿਤੀ ਗੰਭੀਰ ਹੁੰਦੀ ਚਲੀ ਗਈ। ਇੱਥੇ ਸਿਰਫ 6 ਦਿਨਾਂ ‘ਚ 2000 ਤੋਂ ਜ਼ਿਆਦਾ Corona ਇਨਫੈਕਟਡ ਮਰੀਜ਼ ਮਿਲੇ ਹਨ।

ਇਹ ਵੀ ਪੜ੍ਹੋ: Corona in India: ਡੇਢ ਮਹੀਨੇ ਤੇ ਭਾਰੀ ਪਏ ਮਈ ਦੇ 7 ਦਿਨ, 23 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ ਅਤੇ 811 ਲੋਕਾਂ ਦੀ ਮੌਤ

ਦਿੱਲੀ ‘ਚ ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਪ੍ਰਤੀਦਿਨ 200 ਤੋਂ ਜ਼ਿਆਦਾ Corona ਇਨਫੈਕਟਡ ਮਾਮਲੇ ਸਾਹਮਣੇ ਆ ਰਹੇ ਹਨ। 1 ਮਈ ਤੋਂ 6 ਮਈ ਤੱਕ ਦਿੱਲੀ ‘ਚ Corona ਦੇ 2017 ਮਾਮਲੇ ਸਾਹਮਣੇ ਆ ਚੁੱਕੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਦਿੱਲੀ ‘ਚ Corona ਦੀ ਜਾਂਚ ਚੰਗੀ ਤਰ੍ਹਾਂ ਹੋ ਰਹੀ ਹੈ। ਇੱਥੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਹੁਣ ਹੋਰ ਗਤੀ ਦੇਣੀ ਹੋਵੇਗੀ। ਇਕ ਇਹ ਕਾਰਨ ਹੈ ਕਿ ਦਿੱਲੀ ‘ਚ Corona ਦੇ ਮਾਮਲਿਆਂ ‘ਚ ਤੇਜ਼ੀ ਆਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ