Corona in Mansa: ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ Coorna ਦਾ ਕਹਿਰ ਜਾਰੀ, ਇੱਕ ਨਵਾਂ Corona Positive ਵਿਅਕਤੀ ਆਇਆ ਸਾਹਮਣੇ

one-corona-patient-positive-in-mansa
Corona in Mansa: ਮਾਨਸਾ ਜ਼ਿਲੇ ਦੇ ਪਿੰਡ ਬੁਰਜ ਰਾਠੀ ਵਿਖੇ ਇਕ ਹੋਰ ਰਿਪੋਰਟ Corona ਪਾਜ਼ੇਟਿਵ ਪਾਈ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਸਲਮਾਨ ਖ਼ਾਨ (19) ਜੋ ਬੀਤੇ ਦਿਨ ਮੋਗਾ ਤੋਂ ਆਇਆ ਸੀ, ਜੋ ਨਮੂਨੇ ਲੈਣ ਤੋਂ ਬਾਅਦ ਘਰ ਏਕਾਂਤਵਾਸ ‘ਚ ਰਹਿ ਰਿਹਾ ਸੀ, ਜਿਸਦੀ ਰਿਪੋਰਟ ਆਉਣ ਤੇ ਉਕਤ ਵਿਅਕਤੀ ਕੋਰੋਨਾ ਪੀੜਤ ਪਾਇਆ ਗਿਆ। ਜਾਣਕਾਰੀ ਮੁਤਾਬਕ ਜ਼ਿਲੇ ਦੇ ਇਸ ਪਿੰਡ ‘ਚ ਮਰੀਜ਼ਾ ਦੀ ਗਿਣਤੀ 2 ਹੋ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ, ਕਿ ਉਕਤ ਵਿਅਕਤੀ ਸਲਮਾਨ ਖਾਨ ਨੇ ਮੋਗਾ ਤੋਂ ਆਉਣ ਦੀ ਵਿਭਾਗ ਨੂੰ ਗਲਤ ਸੂਚਨਾ ਦਿੱਤੀ ਸੀ, ਜਦ ਕਿ ਇਹ ਵਿਅਕਤੀ ਗੁੜਗਾਓਂ (ਦਿੱਲੀ) ਵਾਲੇ ਪਾਸੇ ਤੋਂ ਆਇਆ ਸੀ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।