Corona in China: ਚੀਨ ਵਿੱਚ ਮੁੜ ਰਫਤਾਰ ਫੜ੍ਹ ਰਿਹਾ COVID19, ਇਕੱਠੇ 17 ਮਾਮਲੇ ਆਏ ਅੱਗੇ

17-new-corona-case-in-china

Corona in China: ਚੀਨ ਵਿਚ Coronavirus ਇਨਫੈਕਸ਼ਨ ਦੇ 17 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚ ਵਾਇਰਸ ਦਾ ਕੇਂਦਰ ਰਹੇ ਹੁਬੇਈ ਸੂਬੇ ਦੇ 16 ਮਾਮਲੇ ਅਜਿਹੇ ਹਨ ਜਿਹਨਾਂ ਵਿਚ ਇਨਫੈਕਸਨ ਦੇ ਲੱਛਣ ਨਹੀਂ ਹਨ। ਚੀਨ ਦੇ ਰਾਸ਼ਟਰੀ ਸਿਹਤ ਮਿਸ਼ਨ (ਐੱਨ.ਐੱਚ.ਸੀ.) ਨੇ ਕਿਹਾ ਕਿ ਸਥਾਨਕ ਇਨਫੈਕਸ਼ਨ ਦੇ ਪ੍ਰਸਾਰ ਦਾ ਇਕ ਮਾਮਲਾ ਜਿਲਿਨ ਸੂਬੇ ਵਿਚ ਵੀਰਵਾਰ ਨੂੰ ਸਾਹਮਣੇ ਆਇਆ। ਹੁਬੇਈ ਸੂਬੇ ਵਿਚ ਲੱਛਣ ਨਾ ਦਿੱਸਣ ਦੇ 16 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਬਾਅਦ ਦੇਸ਼ ਵਿਚ ਇਸ ਤਰ੍ਹਾਂ ਦੇ ਇਨਫੈਕਸ਼ਨ ਦੇ ਮਾਮਲੇ 845 ਤੱਕ ਪਹੁੰਚ ਗਏ ਹਨ।

ਇਹ ਵੀ ਪੜ੍ਹੋ: Lockdown in America: ਅਮਰੀਕਾ ਦੇ ਹਾਲਾਤਾਂ ਵਿੱਚ ਹੋਇਆ ਸੁਧਾਰ, ਸਕੂਲ ਖੁੱਲ੍ਹਣੇ ਸ਼ੁਰੂ

ਇਹਨਾਂ ਸਾਰੇ ਲੋਕਾਂ ਨੂੰ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹੈ। ਸਿਰਫ ਹੁਬੇਈ ਸੂਬੇ ਵਿਚ ਹੀ ਲੱਛਣ ਨਹੀਂ ਦਿਸਣ ਵਾਲੇ 629 ਮਾਮਲੇ ਹਨ। ਇਨਫੈਕਸਨ ਦੇ ਲੱਛਣ ਨਾ ਦਿਸਣ ਵਾਲੇ ਮਾਮਲੇ ਅਜਿਹੇ ਹੁੰਦੇ ਹਨ ਜਿਸ ਵਿਚ ਬੁਖਾਰ, ਖੰਘ, ਗਲੇ ਵੀ ਖਾਰਸ਼ ਜਿਹੀ ਕੋਈ ਸਮੱਸਿਆ ਸਾਹਮਣੇ ਨਹੀਂ ਆਉਂਦੀ ਪਰ ਵਿਅਕਤੀ ਇਨਫੈਕਸ਼ਨ ਦਾ ਵਾਹਕ ਹੁੰਦਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ