ਕੋਰੋਨਾ ਹੋਇਆ ਬੇਕਾਬੂ, ਪਹਿਲੀ ਵਾਰ ਵਾਪਰਿਆ ਇਹ ਵਰਤਾਰਾ

Corona became uncontrollable

ਭਾਰਤ ‘ਚ ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਸਤੰਬਰ 2020 ‘ਚ ਆਈ ਪਹਿਲੀ ਲਹਿਰ ਤੋਂ ਵੱਖਰੀ ਹੈ। ਕਿਉਂਕਿ ਨਵੇਂ ਮਾਮਲੇ ਵਧਣ ਦੀ ਦਰ ਕਾਫੀ ਜ਼ਿਆਦਾ ਹੈ।

 ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ, ਪਿਛਲੇ 24 ਘੰਟਿਆਂ ‘ਚ 2,73, 810 ਨਵੇਂ ਕੇਸ ਆਏ ਤੇ 1,619 ਇਨਫੈਕਟਡ ਲੋਕਾਂ ਦੀ ਜਾਨ ਚਲੀ ਗਈ ਹੈ। ਹਾਲਾਂਕਿ 1,44,178 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ 2, 61, 500 ਨਵੇਂ ਕੇਸ ਆਏ ਸਨ।

ਲੇਟੈਸਟ ਕੋਵਿਡ-19 ਕਮਿਸ਼ਨ ਇੰਡੀਆ ਟਾਸਕ ਫੋਰਸ ਨੇ ਇਕ ਰਿਪੋਰਟ ‘ਚ ਕਿਹਾ ਕਿ ਫਰਵਰੀ ਤੋਂ ਅਪ੍ਰੈਲ ਤਕ ਪ੍ਰਤੀਦਿਨ 10,000 ਤੋਂ 80,000 ਨਵੇਂ ਮਾਮਲਿਆਂ ਦਾ ਵਾਧਾ 40 ਦਿਨਾਂ ਤੋਂ ਵੀ ਘੱਟ ਸਮੇਂ ‘ਚ ਹੋਇਆ।

18 ਅਪ੍ਰੈਲ ਤਕ ਦੇਸ਼ ਭਰ ‘ਚ 12 ਕਰੋੜ, 38 ਲੱਖ, 52 ਹਜ਼ਾਰ, 566 ਕੋਰੋਨਾ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 12 ਲੱਖ, 30 ਹਜ਼ਾਰ ਟੀਕੇ ਲੱਗਣਗੇ। ਵੈਕਸੀਨ ਦੀ ਦੂਜੀ ਖੁਰਾਕ ਦੇਣ ਦਾ ਅਭਿਆਨ 13 ਫਰਵਰੀ ਤੋਂ ਸ਼ੁਰੂ ਹੋਇਆ ਸੀ। ਪਹਿਲੀ ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਾਇਆ ਜਾ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ