ਕੋਰੋਨਾ ਦੇ ਕਹਿਰ ਮਗਰੋਂ ਕੇਂਦਰ ਦਾ ਵੱਡਾ ਫੈਸਲਾ, ਸੂਬਿਆਂ ਨੂੰ ਸੌਂਪੇ ਲੌਕਡਾਊਨ ਦੇ ਅਧਿਕਾਰ

Centre's major decision after Corona's wrath

ਦੇਸ਼ ‘ਚ ਕੋਰੋਨਾ ਇਨਫੈਕਸ਼ਨ ਨੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਰ ਦਿਨ ਪਿਛਲੇ ਦਿਨ ਤੋਂ ਜ਼ਿਆਦਾ ਨਵੇਂ ਕੋਰੋਨਾ ਮਾਮਲੇ ਦਰਜ ਹੋ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ, ਪਿਛਲੇ 24 ਘੰਟਿਆਂ ‘ਚ 2,73, 810 ਨਵੇਂ ਕੇਸ ਆਏ ਤੇ 1,619 ਇਨਫੈਕਟਡ ਲੋਕਾਂ ਦੀ ਜਾਨ ਚਲੀ ਗਈ ਹੈ।

ਬਹੁਤ ਸਾਰੇ ਰਾਜਾਂ ਨੇ ਮਹਾਂਮਾਰੀ ਨੂੰ ਰੋਕਣ ਲਈ ਰਾਤ ਦਾ ਕਰਫਿਊ ਤੇ ਮਿੰਨੀ ਲੌਕਡਾਉਨ ਲਾ ਦਿੱਤਾ ਹੈ ਪਰ ਉਸ ਤੋਂ ਬਾਅਦ ਵੀ ਮਹਾਂਮਾਰੀ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਉਧਰ, ਕੇਂਦਰ ਸਰਕਾਰ ਵੀ ਰੋਜ਼ਾਨਾ 2 ਲੱਖ ਤੋਂ ਵੱਧ ਕੇਸਾਂ ਨੂੰ ਲੈ ਕੇ ਹੈਰਾਨ ਹੈ।

ਭਾਰਤ ‘ਚ ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਸਤੰਬਰ 2020 ‘ਚ ਆਈ ਪਹਿਲੀ ਲਹਿਰ ਤੋਂ ਵੱਖਰੀ ਹੈ। ਕਿਉਂਕਿ ਨਵੇਂ ਮਾਮਲੇ ਵਧਣ ਦੀ ਦਰ ਕਾਫੀ ਜ਼ਿਆਦਾ ਹੈ। ਲੇਟੈਸਟ ਕੋਵਿਡ-19 ਕਮਿਸ਼ਨ ਇੰਡੀਆ ਟਾਸਕ ਫੋਰਸ ਨੇ ਇਕ ਰਿਪੋਰਟ ‘ਚ ਕਿਹਾ ਕਿ ਫਰਵਰੀ ਤੋਂ ਅਪ੍ਰੈਲ ਤਕ ਪ੍ਰਤੀਦਿਨ 10,000 ਤੋਂ 80,000 ਨਵੇਂ ਮਾਮਲਿਆਂ ਦਾ ਵਾਧਾ 40 ਦਿਨਾਂ ਤੋਂ ਵੀ ਘੱਟ ਸਮੇਂ ‘ਚ ਹੋਇਆ। ਪਿਛਲੇ ਸਤੰਬਰ ‘ਚ ਇਸ ਗਿਣਤੀ ‘ਚ 83 ਦਿਨ ਲੱਗੇ ਸਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ