OTT ‘ਤੇ ਰਿਲੀਜ਼ ਹੋ ਸਕਦੀ ਸੰਜੇ ਲੀਲਾ ਬੰਸਾਲੀ ਦੀ ਫ਼ਿਲਮ ‘ਗੰਗੂਬੂਈ ਕਾਠਿਆਵਾੜੀ’

Sanjay-Leela-Bansali's-film-'Gangubui-Kathiawari'-may-be-released-on-OTT

ਦੇਸ਼ ਵਿੱਚ ਕੋਵਿਡ 19 ਦੇ ਹਾਲਾਤ ਵਿਗੜਨ ਕਾਰਨ ਫ਼ਿਲਮ ਇੰਡਸਟਰੀ ‘ਤੇ ਇਸਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।ਸੰਜੇ ਲੀਲਾ ਬੰਸਾਲੀ ਦੀ ਫਿਲਮ ‘ਗੰਗੂਬੂਈ ਕਾਠਿਆਵਾੜੀ’ ਵੀ ਇਸ ਸਾਲ 30 ਜੁਲਾਈ ਨੂੰ ਰਿਲੀਜ਼ ਹੋਣੀ ਸੀ ।

ਫਿਲਮ ਦਾ ਟ੍ਰੇਲਰ 24 ਜਨਵਰੀ ਨੂੰ ਰਿਲੀਜ਼ ਹੋਇਆ ਸੀ ਜਿਸਨੂੰ ਦਰਸ਼ਕਾਂ ਨੇ ਖੂਬ ਪਸੰਦ ਵੀ ਕੀਤਾ ਸੀ। ਇਹ ਇੱਕ ਗੈਂਗਸਟਰ ਡਰਾਮਾ ਫਿਲਮ ਹੈ ਜਿਸ ਵਿੱਚ ਆਲੀਆ ਭੱਟ ਗੰਗੂਬਾਈ ਦਾ ਕਿਰਦਾਰ ਨਿਭਾ ਰਹੀ ਹੈ।

ਸੰਜੇ ਲੀਲਾ ਬੰਸਾਲੀ ਨੇ ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਸੀ ਅਤੇ ਓਟੀਟੀ ਲਈ ਉਹ ਇਸੇ ਫਿਲਮ ‘ਤੇ ਅਧਾਰਤ ਇਕ ਵੈੱਬ ਸੀਰੀਜ਼ ਹੀਰ ਮੰਡੀ ਵੀ ਲੈ ਕੇ ਆਉਣ ਵਾਲੇ ਸੀ। ਪਰ ਕੋਰੋਨਾ ਨੇ ਸੰਜੇ ਦੇ ਸੁਪਨਿਆਂ ‘ਤੇ ਪਾਣੀ ਫੇਰ ਦਿੱਤਾ।ਹੁਣ ਲੱਗ ਰਿਹਾ ਹੈ ਕਿ ਫ਼ਿਲਮ  ‘ਗੰਗੂਬੂਈ ਕਾਠਿਆਵਾੜੀ’ ਓਟੀਟੀ ‘ਤੇ ਹੀ ਰਿਲੀਜ਼ ਹੋਵੇਗੀ ਅਤੇ ਵੈੱਬ ਸੀਰੀਜ਼ ਦਾ ਸੁਪਨਾ ਫਿਲਹਾਲ ਸੰਜੇ ਲੀਲਾ ਬੰਸਾਲੀ ਨੂੰ ਛੱਡਣਾ ਪਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ