ਪੰਜਾਬ ਤੇ ਦਿੱਲੀ ਮਗਰੋਂ ਹੁਣ ਯੂਪੀ ਤੇ ਬਿਹਾਰ ‘ਚ ਵੀ ਚੋਣ ਲੜੇਗੀ ‘ਆਪ’

aam aadmi party

ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਵੀ ਤਿੰਨ-ਤਿੰਨ ਸੀਟਾਂ ਤੋਂ ਚੋਣਾਂ ਲੜੇਗੀ। ‘ਆਪ’ ਨੇ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਪਾਰਟੀ ਲੀਡਰ ਸੰਜੈ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਪਾਰਟੀ ਸਹਾਰਨਪੁਰ, ਗੌਤਮਬੁੱਧ ਨਗਰ ਤੇ ਅਲੀਗੜ੍ਹ ਤੋਂ ਚੋਣਾਂ ਲੜੇਗੀ।

ਸੰਜੈ ਸਿੰਘ ਨੇ ਦੱਸਿਆ ਕਿ ‘ਆਪ’ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੇ ਉੱਤਰ ਪ੍ਰਦੇਸ਼ ਵਿੱਚ ਤਿੰਨ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਸਹਾਰਨਪੁਰ ਤੋਂ ਯੋਗੇਸ਼ ਦਾਹਿਆ, ਗੌਤਮਬੁੱਧ ਨਗਰ ਤੋਂ ਪ੍ਰੋ. ਸ਼ਵੇਤਾ ਸ਼ਰਮਾ ਤੇ ਅਲੀਗੜ੍ਹ ਤੋਂ ਸਤੀਸ਼ ਚੰਦ ਸ਼ਰਮਾ ‘ਆਪ’ ਦੇ ਉਮੀਦਵਾਰ ਹੋਣਗੇ।

ਬਿਹਾਰ ਵਿੱਚ ਪਾਰਟੀ ਕਿਸ਼ਨਗੰਜ, ਸੀਤਾਮੜੀ ਤੇ ਭਾਗਲਪੁਰ ਤੋਂ ਚੋਣ ਲੜੇਗੀ। ਸੰਜੈ ਸਿੰਘ ਨੇ ਦੱਸਿਆ ਕਿ ਕਿਸ਼ਨਗੰਜ ਤੋਂ ਅਲੀਮੁਦੀਨ ਅੰਸਾਰੀ, ਸੀਤਾਮੜੀ ਤੋਂ ਰਘੂਨਾਥ ਕੁਮਾਰ ਤੇ ਭਾਗਲਪੁਰ ਤੋਂ ਈ. ਸਤੇਂਦਰ ਕੁਮਾਰ ‘ਆਪ’ ਦੇ ਉਮੀਦਵਾਰ ਹੋਣਗੇ।

ਇਹ ਵੀ ਪੜ੍ਹੋ : ਕਾਂਗਰਸ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਰਹੀ ਸਪਨਾ ਚੌਧਰੀ ਦਾ ਝੂਠ ਹੋਇਆ ਬੇਪਰਦਾ, ਇਹ ਰਹੇ ਸਬੂਤ

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦਿੱਲੀ, ਗੋਆ, ਹਰਿਆਣਾ ਤੇ ਪੰਜਾਬ ਵਿੱਚ ਸਾਰੀਆਂ ਸੀਟਾਂ ਤੋਂ ਚੋਣਾਂ ਲੜ ਰਹੀ ਹੈ। ਪਾਰਟੀ ਨੇ ਦਿੱਲੀ ਦੀਆਂ ਸਾਰੀਆਂ 7 ਸੀਟਾਂ ਤੇ ਗੋਆ ਦੀਆਂ ਦੋ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

Source:AbpSanjha