ਭਾਰਤੀ ਹਵਾਈ ਫ਼ੌਜ ਨੂੰ ਮਿਲੇ ਚਿਨੂਕ ਹੈਲੀਕਾਪਟਰ, ਭਾਰੀ ਵਜ਼ਨ ਤੇ ਫ਼ੌਜੀਆਂ ਨੂੰ ਢੋਣ ਲਈ ਹੈ ਪ੍ਰਸਿੱਧ

chinook helicopter

1. ਭਾਰਤੀ ਹਵਾਈ ਫ਼ੌਜ ਨੂੰ ਚਿਨੂਕ ਹੈਲੀਕਾਪਟਰ ਮਿਲ ਗਿਆ ਹੈ। ਭਾਰੀ ਵਜ਼ਨ ਤੇ ਫ਼ੌਜੀਆਂ ਨੂੰ ਢੋਣ ਲਈ ਪ੍ਰਸਿੱਧ ਅਮਰੀਕੀ ਹੈਲੀਕਾਪਟਰ ਨੂੰ ਅੱਜ ਰਸਮੀ ਤੌਰ ‘ਤੇ ਹਵਾਈ ਫ਼ੌਜ ਨੂੰ ਸੌਂਪਿਆ ਗਿਆ।

chinook helicopter

2. ਚੰਡੀਗੜ੍ਹ ਸਥਿਤ ਹਵਾਈ ਫ਼ੌਜ ਦੇ ਸਟੇਸ਼ਨ 12 ਵਿੰਗ ਵਿੱਚ ਇਸ ਨੂੰ ਸੈਨਾ ਵਿੱਚ ਸ਼ਾਮਲ ਕੀਤਾ ਗਿਆ। ਅਮਰੀਕਾ ਤੋਂ 15 ਚਿਨੂਕ ਹੈਲੀਕਾਪਟਰ ਖਰੀਦਣ ਦਾ ਕਰਾਰ ਕੀਤਾ ਹੈ, ਜਿਸ ਤਹਿਤ ਇਹ ਪਹਿਲੇ ਚਾਰ ਹੈਲੀਕਾਪਟਰ ਦੇਸ਼ ਪਹੁੰਚੇ ਹਨ।

chinook helicopter

3. ਇਸ ਚਿਨੂਕ ਹੈਲੀਕਾਪਟਰ ਨੂੰ ਬੋਇੰਗ ਕੰਪਨੀ ਨੇ ਤਿਆਰ ਕੀਤਾ ਹੈ। ਇਹ ਅਮਰੀਕੀ ਫ਼ੌਜ ਵਿੱਚ 1970ਵੇਂ ਦੇ ਦਹਾਕੇ ਤੋਂ ਕਾਰਜਸ਼ੀਲ ਹੈ।

chinook helicopter

4. ਚਿਨੂਕ ਹੈਲੀਕਾਪਟਰ ਲੜਾਕੂ ਨਹੀਂ ਸਿਰਫ਼ ਢੋਆ-ਢੁਆਈ ਦੇ ਕੰਮ ਲਈ ਵਰਤਿਆ ਜਾਂਦਾ ਹੈ। ਕਮਾਲ ਦੀ ਭਾਰ ਢੋਣ ਦੀ ਸਮਰੱਥਾ ਤੇ ਉਚਾਈਆਂ ਤਕ ਉਡਾਣ ਭਰਨ ਦੀ ਕਾਬਲੀਅਤ ਕਾਰਨ ਭਾਰਤ ਇਸ ਹੈਲੀਕਾਪਟਰ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਤਾਇਨਾਤ ਕਰੇਗਾ।

chinook helicopter

5. ਦੋ ਇੰਜਣਾਂ ਵਾਲੇ ਇਹ ਹੈਲੀਕਾਪਟਰ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ ਤੇ ਇਸ ਵਿੱਚ 30 ਫ਼ੌਜੀਆਂ ਦੇ ਬੈਠਣ ਤੇ ਸਮਾਨ ਰੱਖਣ ਦੇ ਨਾਲ-ਨਾਲ ਹੇਠਲੇ ਪਾਸੇ ਸਾਮਾਨ ਲਟਕਾਉਣ ਲਈ ਵੀ ਉਚੇਚਾ ਪ੍ਰਬੰਧ ਹੁੰਦਾ ਹੈ।

chinook helicopter

6. ਚਿਨੂਕ 15,000 ਕਿੱਲੋ ਤਕ ਦਾ ਭਾਰ ਚੁੱਕ ਕੇ ਉਡਾਣ ਭਰ ਸਕਦਾ ਹੈ। ਯਾਨੀ ਕਿ ਤੋਪਾਂ ਤੇ ਹੋਰ ਗੋਲ਼ੀ-ਸਿੱਕਾ ਤੇਜ਼ੀ ਨਾਲ ਪਹੁੰਚਾਉਣ ਲਈ ਇਹ ਹੈਲੀਕਾਪਟ ਬੇਹੱਦ ਸਮਰੱਥ ਹੈ।

ਇਹ ਵੀ ਪੜ੍ਹੋ : ਕਿਸ਼ਤੀ ਬਣੀ 100 ਲੋਕਾਂ ਦੀ ਮੌਤ ਦੀ ਵਜ੍ਹਾ

Source:AbpSanjha