ਦੁਨੀਆਂ ਦੇ ਸਭ ਤੋਂ 10 ਵੱਡੇ ਬ੍ਰੈਂਡ ਦੀ ਲਿਸਟ ਜਾਰੀ, ‘ਐਪਲ’ ਕੰਪਨੀ ਟਾਪ ‘ਤੇ

list-of-the-10-biggest-brands-in-the-world

ਦੁਨੀਆਂ ਦੇ ਸਭ ਤੋਂ ਵੱਡੇ ਬ੍ਰੈਂਡ ਦੀ ਲਿਸਟ ਜਾਰੀ ਹੋ ਗਈ ਹੈ। ਇਹ ਦਾਸ ਬ੍ਰੈਂਡ 2019 ਦੇ ਸਭ ਤੋਂ ਵੱਡੇ ਬ੍ਰੈਂਡ ਬਣ ਚੁੱਕੇ ਹਨ। ਇਸ ਲਿਸਟ ਨੂੰ ਕੰਸਲਟੈਂਸੀ ਫਰਮ ਇੰਟਰਬ੍ਰੈਂਡ ਦੇ ਦੁਆਰਾ ਜਾਰੀ ਕੀਤਾ ਗਿਆ ਹੈ। ਕੰਸਲਟੈਂਸੀ ਫਰਮ ਇੰਟਰਬ੍ਰੈਂਡ ਨੇ ਇਸ ਲਿਸਟ ਦੇ ਵਿੱਚ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੂੰ ਟਾਪ ‘ਤੇ ਰੱਖਿਆ ਗਿਆ ਹੈ। ਉਥੇ ਗੂਗਲ ਦੂਜੇ ਨੰਬਰ ‘ਤੇ ਹੈ, ਤੀਜੇ ਨੰਬਰ ‘ਤੇ ਐਮਾਜ਼ੋਨ ਆਉਂਦੀ ਹੈ। ਇਸ ਤੋਂ ਇਲਾਵਾ ਚੌਥੇ ‘ਤੇ ਮਾਇਕ੍ਰੋਸਾਫਟ ਅਤੇ ਪੰਜਵੇਂ ਨੰਬਰ ‘ਤੇ ਕੋਕਾ ਕੋਲਾ ਨੂੰ ਰੱਖਿਆ ਗਿਆ ਹੈ।

ਇਹ ਹਨ ਦੁਨੀਆ ਦੇ 10 ਸਭ ਤੋਂ ਵੱਡੇ ਬ੍ਰੈਂਡ ਦੀ ਲਿਸਟ : –
1. ਐਪਲ
2. ਗੂਗਲ
3. ਐਮਾਜ਼ੋਨ
4. ਮਾਇਕ੍ਰੋਸਾਫਟ
5. ਕੋਕਾ ਕੋਲਾ
6. ਸੈਮਸੰਗ
7. ਟੋਇਟਾ
8. ਮਰਸੀਡੀਜ਼
9. ਮੈਕ ਡਾਨਲਡਸ
10. ਡਿੱਜ਼ਨੀ

ਜ਼ਰੂਰ ਪੜ੍ਹੋ: ਮੁਕੇਰੀਆਂ ਦੇ ਵਿੱਚ ਲੋਕਾਂ ਦੇ ਨਾਲ ਨਾਲ ਉਮੀਦਵਾਰਾਂ ਨੇ ਵੀ ਪਾਈ ਆਪਣੀ ਵੋਟ

ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ ਨੂੰ ਇਸ ਟਾਪ-10 ਦੀ ਲਿਸਟ ਕੱਢਿਆ ਗਿਆ ਹੈ। ਫੇਸਬੁੱਕ ਨੂੰ 14ਵੇਂ ਸਥਾਨ ਤੇ ਰੱਖਿਆ ਗਿਆ ਹੈ। ਪ੍ਰਾਈਵੇਸੀ ਸਬੰਧੀ ਵਿਵਾਦਾਂ ਅਤੇ ਉਸ ਦੀ ਜਾਂਚ ਕਾਰਨ ਕੰਪਨੀ ਨੂੰ ਇਹ ਝਟਕਾ ਲੱਗਾ ਹੈ। ਇੰਡੀਪੈਂਡੇਂਟ ਰਿਸਰਚ ਫਰਮ ਪੋਨੇਮਾਨ ਇੰਸਟੀਚਿਊਟ ਵੱਲੋਂ 2018 ‘ਚ ਕੀਤੇ ਗਏ ਇਕ ਸਰਵੇਖਣ ਮੁਤਾਬਕ, ਕੈਂਬ੍ਰਿਜ਼ ਐਨਾਲੈਟਿਕਾ ਡੇਟਾ ਸਕੈਂਡਲ ਤੋਂ ਬਾਅਦ ਫੇਸਬੁੱਕ ‘ਤੇ ਯੂਜ਼ਰਾਂ ਦੇ ਵਿਸ਼ਵਾਸ ‘ਚ 66 ਫੀਸਦੀ ਦੀ ਕਮੀ ਆਈ ਹੈ। ਹੁਣ ਸਿਰਫ 28 ਫੀਸਦੀ ਯੂਜ਼ਰ ਦਾ ਵੀ ਭਰੋਸਾ ਹੈ ਕਿ ਕੰਪਨੀ ਪ੍ਰਾਇਵੇਸੀ ਦੇ ਪ੍ਰਤੀ ਵਚਨਬੱਧ ਹੈ, ਜੋ ਪਹਿਲਾਂ 79 ਫੀਸਦੀ ਸੀ।