ਮੁਕੇਰੀਆਂ ਦੇ ਵਿੱਚ ਲੋਕਾਂ ਦੇ ਨਾਲ ਨਾਲ ਉਮੀਦਵਾਰਾਂ ਨੇ ਵੀ ਪਾਈ ਆਪਣੀ ਵੋਟ

voting-in-mukerian

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੋਟ ਪੈਣੀ ਸ਼ੁਰੂ ਹੋ ਗਈ ਹੈ। ਸਵੇਰੇ 7 ਵਜੇ ਦੇ ਕਰੀਬ ਹੀ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਮੁਕੇਰੀਆਂ ਵਿਧਾਨ ਸਭਾ ਹਲਕਾ-39 ਦੇ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਮੁਕੇਰੀਆਂ ਦੇ ਲੋਕਾਂ ਦੇ ਵਿੱਚ ਵੀ ਵੋਟਿੰਗ ਕਰਨ ਦਾ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਮੁਕੇਰੀਆਂ ਤੋਂ ਭਾਜਪਾ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਮੁਕੇਰੀਆਂ ਦੇ ਬੂਥ ਨੰਬਰ-100 ਤੇ ਵੋਟ ਪਾਈ।

voting-in-mukerian

ਮੁਕੇਰੀਆਂ ਦੇ ਵਿੱਚ ਖੜੇ ਭਾਜਪਾ ਦੇ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਵੋਟ ਪਾਉਣ ਤੋਂ ਬਾਅਦ ਭਾਰੀ ਵੋਟ ਦੇ ਨਾਲ ਜਿੱਤਣ ਦਾ ਦਾਅਵਾ ਕੀਤਾ। ਇਸ ਤੋਂ ਇਲਾਵਾ ਮੁਕੇਰੀਆਂ ਤੋਂ ਕਾਂਗਰਸ ਦੇ ਉਮੀਦਵਾਰ ਇੰਦੂ ਬਾਲਾ ਨੇ ਵੀ ਬੂਥ ਨੰਬਰ-117 ਤੇ ਆਪਣੀ ਵੋਟ ਦਾ ਇਸ਼ਤੇਮਾਲ ਕੀਤਾ। ਵੋਟ ਪਾਉਣ ਦੇ ਨਾਲ ਇੰਦੂ ਬਾਲਾ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਪਰਿਵਾਰ ਨੇ ਮੁਕੇਰੀਆਂ ਦੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ ਅਤੇ ਇਸ ਤਰਾਂ ਹੀ ਕਰਦੇ ਰਹਿਣਗੇ।

ਜ਼ਰੂਰ ਪੜ੍ਹੋ: ਮੁੱਲਾਂਪੁਰ ਦਾਖਾ ਦੇ ਵਿੱਚ ਵੋਟਿੰਗ ਸ਼ੁਰੂ, ਲੋਕਾਂ ਦੇ ਵਿੱਚ ਦਿਸਿਆ ਭਾਰੀ ਉਤਸ਼ਾਹ

ਇਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਧਿਆਨ ਸਿੰਘ ਮੁਲਤਾਨੀ ਨੇ ਬੂਥ ਨੰਬਰ-208 ਵਿੱਚ ਆਪਣੀ ਵੋਟ ਪਾਈ ਅਤੇ ਕਿਹਾ ਕਿ ਸਾਡਾ ਮੁਕਾਬਲਾ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹੈ। ਮੁਕੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਧਿਆਨ ਸਿੰਘ ਮੁਲਤਾਨੀ ਨੇ ਕਿਹਾ ਕਿ ਜਨਤਾ ਦੀ ਲੁੱਟ-ਖਸੁੱਟ ਕਰਨ ਵਾਲੇ ਨੇਤਾਵਾਂ ਨੂੰ ਲੋਕ ਅੱਕ ਚੁੱਕੇ ਹਨ ਅਤੇ ਕੋਈ ਨਵਾਂ ਬਦਲ ਲੱਭ ਰਹੇ ਹਨ।