ਮੁੱਲਾਂਪੁਰ ਦਾਖਾ ਦੇ ਵਿੱਚ ਵੋਟਿੰਗ ਸ਼ੁਰੂ, ਲੋਕਾਂ ਦੇ ਵਿੱਚ ਦਿਸਿਆ ਭਾਰੀ ਉਤਸ਼ਾਹ

 voting-in-mullanpur-dakha-2019

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ ਦੀਆਂ ਇਹਨਾ ਚਾਰੇ ਸੀਟਾਂ ਦੇ ਵਿੱਚੋਂ ਮੁੱਲਾਂਪੁਰ ਦਾਖਾ ਦੀ ਸੀਟ ਸਭ ਤੋਂ ਸਰਗਰਮ ਬਣੀ ਹੋਈ ਹੈ। ਮੁੱਲਾਂਪੁਰ ਦਾਖਾ ਦੇ ਵਿੱਚ ਅੱਜ ਸਵੇਰੇ 7 ਵਜੇ ਤੋਂ ਹੀ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੁੱਲਾਂਪੁਰ ਦਾਖਾ ਹਲਕੇ ਦੇ ਵਿੱਚ 11 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਹਲਕਾ ਮੁੱਲਾਂਪੁਰ ਦਾਖਾ ਦੇ ਅਧੀਨ ਪੈਂਦੇ 113 ਪਿੰਡ ਦੇ 1 ਲੱਖ 84 ਹਜ਼ਾਰ ਵੋਟਰ ਅੱਜ ਆਪਣੀ ਵੋਟ ਪਾਉਣਗੇ।

ਜ਼ਰੂਰ ਪੜ੍ਹੋ: ਤਰਨਤਾਰਨ ਦੇ ਵਿੱਚ ਮੰਧਬੁੱਧੀ ਨੂੰ ਬਣਾਇਆ ਜ਼ਬਰ ਜਨਾਹ ਦਾ ਸ਼ਿਕਾਰ

ਉਂਝ ਦੇਖਿਆ ਜਾਵੇ ਤਾਂ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ, ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਦੇ ਵਿਚਕਾਰ ਹੈ। ਪੰਜਾਬ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਦੌਰਾਨ ਕਾਂਗਰਸ ਪਾਰਟੀ ਨੂੰ ਸਭ ਤੋਂ ਵੱਡੀ ਚੁਣੌਤੀ ਹਲਕਾ ਦਾਖਾ ਤੋਂ ਮਿਲ ਰਹੀ ਹੈ। ਕਿਉਂਕਿ ਇੱਥੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸਮ ਖ਼ਾਸ ਹਨ ਉਹਨਾਂ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ। ਮਨਪ੍ਰੀਤ ਸਿੰਘ ਇਆਲੀ ਨਾਲ ਹੈ।