Corona Outbreak in NewYork: NewYork ਵਿੱਚ Corona ਦੀ ਦਹਿਸ਼ਤ, ਮੌਤ ਦਾ ਅੰਕੜਾ 7060 ਤੋਂ ਪਾਰ

new-york-coronavirus-daily-death-toll

Corona Outbreak in NewYork: ਨਿਊਯਾਰਕ ਸੂਬੇ ਭਰ ਵਿਚ Coronavirus ਕਾਰਨ ਲਗਾਤਾਰ ਤੀਜੇ ਦਿਨ ਰਿਕਾਰਡ 799 ਮੌਤਾਂ ਦਰਜ ਹੋਈਆਂ ਹਨ। ਗਵਰਨਰ ਐਂਡਰੀਊ ਕੁਓਮੋ ਨੇ ਕਿਹਾ, “ਅਸੀਂ ਇਕ ਲੜਾਈ ਲੜ ਰਹੇ ਹਾਂ ਜਦ ਕਿ ਇਹ ਯੁੱਧ ਹੈ।” ਕੁਓਮੋ ਨੇ ਕਿਹਾ ਕਿ ਉਹ ਹੋਰ ਅੰਤਿਮ ਸੰਸਕਾਰ ਡਾਇਰੈਕਟਰਾਂ ਦਾ ਪ੍ਰਬੰਧ ਕਰ ਰਹੇ ਹਨ ਕਿਉਂਕਿ ਸੂਬੇ ਵਿਚ ਮੌਤਾਂ ਦੀ ਗਿਣਤੀ ਕਾਫੀ ਵੱਧ ਗਈ ਹੈ।

ਇਹ ਵੀ ਪੜ੍ਹੋ: Corona Updates: ਭਾਰਤ ਅਤੇ ਕੈਨੇਡਾ ਵਿੱਚ Corona ਦਾ ਕਹਿਰ, ਕੈਨੇਡਾ ਵਿੱਚ ਮੌਤ ਦਾ ਅੰਕੜਾ 170 ਤੋਂ ਪਾਰ

ਨਿਊਯਾਰਕ ਸੂਬਾ USA ਵਿਚ ਸਭ ਤੋਂ ਵੱਧ COVID-19 ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਸੂਬੇ ਵਿਚ 1.50 ਲੱਖ ਲੋਕ Corona ਪਾਜ਼ੀਟਿਵ ਪਾਏ ਗਏ ਹਨ, ਜਦੋਂ ਕਿ ਇਕੱਲੇ ਨਿਊਯਾਰਕ ਸ਼ਹਿਰ ਵਿਚ 81,800 ਮਾਮਲੇ ਹਨ। ਬੀਤੇ 24 ਘੰਟੇ ਵਿਚ 799 ਮੌਤਾਂ ਹੋਣ ਨਾਲ ਕੁੱਲ ਮਿਲਾ ਕੇ ਹੁਣ ਤੱਕ 7,067 ਲੋਕ ਨਿਊਯਾਰਕ ਸੂਬੇ ਵਿਚ ਮਰ ਚੁੱਕੇ ਹਨ। ਗਵਰਨਰ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇਕਰ ਇਹ ਹੀ ਰੁਝਾਨ ਰਿਹਾ ਤਾਂ ਮਰੀਜ਼ਾਂ ਲਈ ਹਸਪਤਾਲਾਂ ਵਿਚ ਜਗ੍ਹਾ ਤੇ ਵੈਂਟੀਲੇਟਰ ਘੱਟ ਪੈ ਸਕਦੇ ਹਨ।

ਸੂਬੇ ਵਿਚ 18,279 ਲੋਕ ਹਸਪਤਾਲ ਵਿਚ ਭਰਤੀ ਹਨ। 4,925 ਲੋਕ ਗੰਭੀਰ ਦੇਖਭਾਲ ਵਿਚ ਹਨ। ਕੁਓਮੋ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਕਾਲੇ ਤੇ ਹਿਸਪੈਨਿਕ ਕਮਿਊਨਿਟੀ ਦੇ ਲੋਕ ਨਿਊਯਾਰਕ ਵਿਚ Coronavirus ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਅਤੇ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਵਧੇਰੇ ਟੈਸਟਿੰਗ ਕੀਤੀ ਜਾਵੇਗੀ। ਕੁਓਮੋ ਨੇ ਇਹ ਵੀ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਤੇ ਹੋਰ ਪਾਬੰਦੀਆਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਜਾਨ ਲਈ ਇਨ੍ਹਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ