Corona in Canada: ਕੈਨੇਡਾ ਵਿੱਚ Corona ਦਾ ਕਹਿਰ, ਹੁਣ ਤੱਕ 22000 ਮੌਤਾਂ ਹੋਣ ਦਾ ਖ਼ਦਸ਼ਾ

corona-outbreaking-in-canada-daily-death-toll

Corona in Canada: ਕੈਨੇਡਾ ਤੋਂ ਇਸ ਵਕਤ ਵੱਡੀ ਖਬਰ ਹੈ। ਰਾਇਟਰ, ਨਿਊਯਾਰਕ ਟਾਈਮਜ਼ ਤੇ ਕੈਨੇਡਾ ਦੀ ਨਿਊਜ਼ ਏਜੰਸੀ ਗਲੋਬਲ ਨਿਊਜ਼ ਮੁਤਾਬਕ, ਕੈਨੇਡਾ ਦੇ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਵੱਡਾ ਖਦਸ਼ਾ ਪ੍ਰਗਟ ਕੀਤਾ ਹੈ ਕਿ ਮਹਾਂਮਾਰੀ ਦੇ ਅੰਤ ਤੱਕ Coronavirus ਕਾਰਨ ਕੈਨੇਡਾ ਵਿਚ ਮੌਤਾਂ ਦੀ ਗਿਣਤੀ 11,000 ਤੋਂ 22,000 ਹੋ ਸਕਦੀ ਹੈ, ਜਦੋਂ ਕਿ ਰਿਕਾਰਡ ਰੋਜ਼ਗਾਰ ਖੁਸ ਸਕਦੇ ਹਨ।

corona-outbreaking-in-canada-daily-death-toll

ਰਿਪੋਰਟਾਂ ਮੁਤਾਬਕ, ਅਧਿਕਾਰੀਆਂ ਨੇ ਇਕ ਬ੍ਰੀਫਿੰਗ ਵਿਚ ਕਿਹਾ ਕਿ ਉਨ੍ਹਾਂ ਨੂੰ 16 ਅਪ੍ਰੈਲ ਤੱਕ 500 ਤੋਂ 700 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਓਟਾਵਾ ਵਿਚ ਪਹਿਲੀ ਵਾਰ ਫੈਡਰਲ ਪਬਲਿਕ ਹੈਲਥ ਅਧਿਕਾਰੀਆਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਹੈ। ਫੈਡਰਲ ਪਬਲਿਕ ਹੈਲਥ ਮੁਤਾਬਕ ਜੇਕਰ 2.5 ਫੀਸਦੀ ਆਬਾਦੀ ਵਾਇਰਸ ਨਾਲ ਸੰਕ੍ਰਮਿਤ ਹੁੰਦੀ ਹੈ, ਤਾਂ ਇਸ ਦਾ ਅਰਥ ਹੋਵੇਗਾ ਕਿ 9,34,000 ਕੈਨੇਡੀਅਨ ਬੀਮਾਰ ਹੋਣਗੇ। 73,000 ਲੋਕ ਹਸਪਤਾਲ ਵਿਚ ਭਰਤੀ ਹੋਣਗੇ, ਜਿਨ੍ਹਾਂ ਵਿਚੋਂ 23,000 ਲੋਕਾਂ ਨੂੰ ਆਈ. ਸੀ. ਯੂ. ਵਿਚ ਰੱਖਣਾ ਪਵੇਗਾ ਅਤੇ 11,000 ਤਕ ਲੋਕ ਮਰ ਸਕਦੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ