Corona in Delhi: ਦਿੱਲੀ ਵਿੱਚ Corona ਦਾ ਕਹਿਰ, ਦਿੱਲੀ ਦੇ ਕੈਂਸਰ ਹਸਪਤਾਲ ਵਿੱਚੋਂ 3 Corona Positive ਕੇਸ ਆਏ ਸਾਹਮਣੇ

3-new-corona-positive-3case-in-cancer-hospital-delhi

ਦੇਸ਼ ਭਰ ‘ਚ Coronavirus ਦਾ ਕਹਿਰ ਜਾਰੀ ਹੈ। ਇਸ ਦੌਰਾਨ ਰਾਜਧਾਨੀ ਦਿੱਲੀ ‘ਚ ਸਰਕਾਰ ਵੱਲੋਂ ਸੰਚਾਲਿਤ ਦਿੱਲੀ ਸੂਬਾ ਕੈਂਸਰ ਸੰਸਥਾਨ ‘ਚ ਭਰਤੀ ਕਰਵਾਏ ਗਏ 3 ਕੈਂਸਰ ਰੋਗੀਆਂ ‘ਚ Coronavirus ਦੀ ਪੁਸ਼ਟੀ ਹੋਈ ਹੈ। ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ 3 ਮਰੀਜ਼ਾਂ ‘ਚ Coronavirus ਦੀ ਪੁਸ਼ਟੀ ਹੋਣ ਤੋਂ ਬਾਅਦ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Corona in India: ਭਾਰਤ ਵਿੱਚ Corona ਦਾ ਪ੍ਰਕੋਪ ਜਾਰੀ, 700 ਨਵੇਂ CoronaPositive ਕੇਸ ਆਏ ਸਾਹਮਣੇ

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ Coronavirus ਦੇ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਇਨਫੈਕਟਡ 51 ਮਰੀਜ਼ਾਂ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ਦੇ ਨਾਲ ਹੀ ਇਨਫੈਕਟਡ ਮਰੀਜ਼ਾਂ ਦੀ ਗਿਣਤੀ 720 ਤੋ ਪਾਰ ਪਹੁੰਚ ਗਈ ਹੈ। ਦਿੱਲੀ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਨਫੈਕਟਡ ਮਰੀਜ਼ਾਂ ‘ਚੋਂ 430 ਲੋਕ ਨਿਜ਼ਾਮੂਦੀਨ ਮਰਕਜ਼ ‘ਚ ਹੋਏ ਤਬਲੀਗੀ ਜਮਾਤ ਦੇ ਪ੍ਰੋਗਰਾਮ ‘ਚ ਸ਼ਾਮਲ ਹੋਏ ਸੀ।

ਤਾਜ਼ਾ ਮਿਲੇ ਅੰਕੜੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਭਾਰਤ ‘ਚ 781 Corona ਦੇ ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ Corona ਇਨਫੈਕਟਡ ਮਰੀਜ਼ਾਂ ਦੀ ਗਿਣਤੀ 6412 ਤੱਕ ਪਹੁੰਚ ਚੁੱਕੀ ਹੈ ਅਤੇ 199 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 504 ਲੋਕ ਠੀਕ ਹੋ ਗਏ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ