Corona in China: ਚੀਨ ਵਿੱਚ 11 ਨਵੇਂ ਕੇਸ ਆਉਣ ਤੋਂ ਬਾਅਦ ‘ਮਾਰਸ਼ਲ ਲਾਅ’ ਲਾਗੂ

martial-law-imposed-in-china-due-to-corona

Corona in China: ਚੀਨ ਨੇ ਉੱਤਰੀ ਕੋਰੀਆ ਦੀ ਸਰਹੱਦ ਨਾਲ ਲੱਗਦੇ ਆਪਣੇ ਇਕ ਸ਼ਹਿਰ ਵਿਚ ਐਤਵਾਰ ਨੂੰ 11 ਲੋਕਾਂ ਦੇ Coronavirus ਨਾਲ ਪੀੜਤ ਪਾਏ ਜਾਣ ਦੇ ਬਾਅਦ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਸ਼ਹਿਰ ਵਿਚ ਵਾਇਰਸ ਦੇ ਮੁੜ ਫੈਲਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਹੈ। ਸਰਕਾਰੀ ਗਲੋਬਲ ਟਾਈਮਜ਼ ਨੇ ਖਬਰ ਦਿੱਤੀ ਹੈ ਕਿ ਲਾਂਡਰੀਵੁਮਨ ਦੇ ਸੰਪਰਕ ਵਿਚ ਆਉਣ ਦੇ ਬਾਅਦ ਇਹ ਲੋਕ Coronavirus ਨਾਲ ਇਨਫੈਕਟਡ ਹੋਏ।

ਇਹ ਵੀ ਪੜ੍ਹੋ: Lockdown in Britain: Corona ਨਾਲ ਵਿਗੜੇ ਹਾਲਾਤਾਂ ਨੂੰ ਦੇਖਦੇ ਹੋਏ 1 ਜੂਨ ਤੱਕ ਵਧਿਆ Lockdown

ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਜਿਲਿਨ ਸੂਬਾ ਕਮੇਟੀ ਦੇ ਸਕੱਤਰ ਬਾਈਨ ਚਾਉਲੂ ਨੇ ਕਿਹਾ ਕਿ ਸ਼ੁਲਾਨ ਸ਼ਹਿਰ ਵਿਚ ਸਭ ਤੋਂ ਵੱਧ ਖਤਰੇ ਦੇ ਪੱਧਰ ਦੀ ਸਾਵਧਾਨੀ ਦੀ ਜ਼ਰੂਰਤ ਮੁਤਾਬਕ ਮਾਰਸ਼ਲ ਲਾਅ ਲਗਾਉਣਾ ਚਾਹੀਦਾ ਹੈ। ਬਾਈਨ ਨੇ ਕਿਹਾ ਕਿ ਸ਼ੁਲਾਨ ਵਿਚ ਕਲਸਟਰ ਵਾਇਰਸ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਕਾਫੀ ਖਤਰਾ ਹੋ ਸਕਦਾ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ