Corona in Moga: ਪੰਜਾਬ ਵਿਚ Corona ਨੇ ਫੜ੍ਹੀ ਰਫ਼ਤਾਰ, 2 ਨਵੇਂ ਮਾਮਲੇ ਆਏ ਸਾਹਮਣੇ

2-new-corona-cases-in-moga
Corona in Moga: ਮੋਗਾ ਜ਼ਿਲੇ ‘ਚ Corona ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਜ਼ਿਲੇ ‘ਚ 2 ਹੋਰ Corona ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆਏ ਹਨ। ਜ਼ਿਲੇ ‘ਚ ਪਾਜ਼ੇਟਿਵ ਕੇਸਾਂ ਦੀ ਦਿਨੋਂ-ਦਿਨ ਵੱਧਦੀ ਗਿਣਤੀ ਦੇ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪਾਜ਼ੇਟਿਵ ਆਏ ਮਰੀਜ਼ਾਂ ‘ਚੋਂ ਇਕ ਬਾਘਾਪੁਰਾਣਾ ਬਲਾਕ ਕੇ ਪਿੰਡ ਡੇਮਰੂ ਤੋਂ ਹੈ, ਜਿਸ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕੀਤਾ ਗਿਆ ਹੈ ਅਤੇ ਦੂਜਾ ਦੌਲੇਵਾਲਾ ਦਾ ਹੈ, ਜਿਸ ਨੂੰ ਮੋਗਾ ਸਿਵਿਲ ਹਸਪਤਾਲ ਵਿਖੇ ਦਾਖਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜ਼ਿਲਾ ਮੋਗਾ ਤੋਂ ਪਿਛਲੇ 4 ਦਿਨਾਂ ਤੋਂ 683 ਮਰੀਜ਼ ਨੈਗੇਟਿਵ ਪਾਏ ਗਏ ਹਨ, ਉੱਥੇ ਹੀ ਇਨ੍ਹਾਂ ਪਿਛਲੇ 4 ਦਿਨਾਂ ‘ਚ 3 ਮਰੀਜ਼ ਹੀ ਪਾਜ਼ੇਟਿਵ ਸਾਹਮਣੇ ਆਏ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।