Corona in America: ਅਮਰੀਕਾ ਨੇ ਲੱਭਿਆ Corona ਦਾ ਸਭ ਤੋਂ ਪਹਿਲਾ ਮਰੀਜ਼, ਹਰਟ ਅਟੈਕ ਨਾਲ ਹੋਈ ਸੀ ਮੌਤ

first-corona-patient-to-be-found-in-the-usa

Corona in America: ਅਮਰੀਕਾ ਵਿਚ Coronavirus ਦੇ ਪਹਿਲੇ ਮਰੀਜ਼ ਦੀ ਪਛਾਣ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਵਾਇਰਸ ਦੀ ਪਹਿਲੀ ਸ਼ਿਕਾਰ ਹੋਈ ਮਹਿਲਾ ਦੀ ਮੌਤ ਹੋ ਚੁੱਕੀ ਹੈ।ਵਾਇਰਸ ਕਾਰਨ ਮਹਿਲਾ ਨੂੰ ਹਾਰਟ ਅਟੈਕ ਆਇਆ ਅਤੇ ਉਸ ਦੀ ਮੌਤ ਹੋ ਗਈ। ਸੈਨ ਫ੍ਰਾਂਸੀਸਕੋ ਕ੍ਰਾਨੀਕਲ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਆਟਪਸੀ ਰਿਪੋਰਟ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਵਾਇਰਸ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ।

ਇਹ ਵੀ ਪੜ੍ਹੋ: Corona in America: 100 ਦਿਨਾਂ ਅੰਦਰ Corona ਤੋਂ 4 ਗੁਣਾ ਮੌਤਾਂ ਇਸ ਸ਼ਰਾਬ ਨਾਲ ਹੋਈਆਂ

ਇਕ ਰਿਪੋਰਟ ਮੁਤਾਬਕ ਅਮਰੀਕੀ ਮਹਿਲਾ ਪੈਟ੍ਰੀਸੀਆ ਡਾਵਡ ਵਿਚ ਪਹਿਲੀ ਵਾਰ ਫਰਵਰੀ ਮਹੀਨੇ ਵਿਚ ਫਲੂ ਦੀ ਤਰ੍ਹਾਂ ਲੱਛਣ ਪਾਏ ਗਏ ਸਨ। 57 ਸਾਲਾ ਪੈਟ੍ਰੀਸੀਆ ਦੀ 6 ਫਰਵਰੀ ਨੂੰ ਮੌਤ ਹੋ ਗਈ ਸੀ। ਹੁਣ ਉਸ ਦੀ ਆਟਪਸੀ ਰਿਪੋਰਟ ਵਿਚ ਆਖਿਆ ਜਾ ਰਿਹਾ ਹੈ ਕਿ ਮਹਿਲਾ ਨੂੰ Coronavirus ਸੀ, ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਅਮਰੀਕਾ ਵਿਚ Coronavirus ਕਾਰਨ ਮਰਨ ਵਾਲਿਆਂ ਦਾ ਅੰਕੜਾ 54 ਹਜ਼ਾਰ ਤੋਂ ਪਾਰ ਚਲਾ ਗਿਆ ਹੈ। Coronavirus ਦੇ ਮਾਮਲੇ ਵਧ ਕੇ 10 ਲੱਖ ਦੇ ਕਰੀਬ ਪਹੁੰਚ ਗਏ ਹਨ। ਇਸ ਵਿਚਾਲੇ ਅਮਰੀਕਾ ਨੇ ਆਪਣੇ ਨਾਗਰਿਕਾਂ ਦੀ ਵਾਇਰਸ ਐਂਟੀਬਾਡੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ