Lockdown in India: Lockdown ਨੂੰ ਲੈ ਕੇ ਪੀ ਐੱਮ ਮੋਦੀ ਦੀ ਮੰਤਰੀਆਂ ਨਾਲ ਬੈਠਕ ਸ਼ੁਰੂ

narendra-modi-meeting-on-lockdown

Lockdown in India: Coronavirus ਮਹਾਮਾਰੀ ਵਿਰੁੱਧ ਪੂਰਾ ਦੇਸ਼ ਜੰਗ ਲੜ ਰਿਹਾ ਹੈ। Coronavirus ਦੀ ਵਜ੍ਹਾ ਕਰ ਕੇ ਦੇਸ਼ ‘ਚ ਲਾਗੂ ਲਾਕਡਾਊਨ ਦਾ ਸਮਾਂ ਵੀ 3 ਮਈ ਨੂੰ ਖਤਮ ਹੋ ਰਿਹਾ ਹੈ। ਅਜਿਹੇ ਵਿਚ ਅੱਗੇ ਦੀ ਕੀ ਰਣਨੀਤੀ ਹੋਵੇਗੀ। ਇਸ ‘ਤੇ ਚਰਚਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬਿਆਂ ਦੇ ਸਾਰੇ ਮੁੱਖ ਮੰਤਰੀਆਂ ਵਿਚਾਲੇ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ‘ਚ Lockdownਅਤੇ Coronavirus ‘ਤੇ ਚਰਚਾ ਹੋਵੇਗੀ।

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਲਾਕਡਾਊਨ ‘ਤੇ ਚਰਚਾ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਹੁਣ ਤੱਕ ਦੋ ਵਾਰ ਵੀਡੀਓ ਕਾਨਫਰੰਸਿੰਗ ਜ਼ਰੀਏ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਚੁੱਕੇ ਹਨ। ਅੱਜ ਤੀਜੀ ਬੈਠਕ ਹੈ। ਇਹ ਤੈਅ ਹੋਵੇਗਾ ਕਿ 3 ਮਈ ਤੋਂ ਬਾਅਦ ਕੀ ਰਣਨੀਤੀ ਰਹੇਗੀ। 25 ਮਾਰਚ ਤੋਂ 14 ਅਪ੍ਰੈਲ ਤੱਕ 21 ਦਿਨਾਂ ਦਾ ਲਾਕਡਾਊਨ ਲਾਗੂ ਕੀਤਾ ਗਿਆ ਸੀ। 14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਦੇ ਨਾਂ ਸੰਬੋਧਨ ਕਰਦੇ ਹੋਏ ਲਾਕਡਾਊਨ ਨੂੰ 3 ਮਈ ਤੱਕ ਵਧਾ ਦਿੱਤਾ ਸੀ।

narendra-modi-meeting-on-lockdown

ਦੱਸਣਯੋਗ ਹੈ ਕਿ ਦੇਸ਼ ‘ਚ Coronavirus ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 27,892 ਕੇਸ ਆ ਚੁੱਕੇ ਹਨ। ਇਸ ਮਹਾਮਾਰੀ ਨਾਲ 872 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਹਾਰਾਸ਼ਟਰ ‘ਚ Corona ਦੀ ਵਧੇਰੇ ਮਾਰ ਝੱਲ ਰਿਹਾ ਹੈ, ਜਿੱਥੇ ਕੇਸਾਂ ਦੀ ਗਿਣਤੀ 8,068 ਤੱਕ ਪੁੱਜ ਗਈ ਹੈ। ਹੋਰ ਵੀ ਕਈ ਸੂਬਿਆਂ ‘ਚ ਹਾਲਾਤ ਮਾੜੇ ਹਨ। ਕੇਸਾਂ ਦੀ ਗਿਣਤੀ ਨੂੰ ਵਧਦਿਆਂ ਦੇਖ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਲਾਕਡਾਊਨ ਨੂੰ ਵਧਾ ਦੇਣ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ