Lockdown in Punjab: ਪੰਜਾਬ ਦੇ ਲੋਕਾਂ ਨੇ Lockdown ਦੀਆਂ ਉਡਾਈਆਂ ਧੱਜੀਆਂ, ਟਰੱਕ ਵਿੱਚ ਸਵਾਰ ਹੋ ਕੇ ਬਠਿੰਡਾ ਪੁੱਜੇ 70 ਪੰਜਾਬੀ

70-punjabi-reach-bathinda-by-truck-from-gwalior

Lockdown in Punjab: Coronavirus ਕਾਰਨ ਲਗਾਏ ਗਏ ਕਰਫਿਊ ਦੌਰਾਨ ਗਵਾਲੀਅਰ ਤੋਂ ਇਕ ਟਰੱਕ ‘ਚ ਸਵਾਰ ਹੋ ਕੇ ਲਗਭਗ 70 ਪੰਜਾਬੀ ਬਠਿੰਡਾ ਪੁੱਜ ਗਏ। ਉਕਤ ਲੋਕਾਂ ਦੇ ਜ਼ਿਲ੍ਹੇ ‘ਚ ਦਾਖਲ ਹੋਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ ਹਨ। ਉਕਤ ਟਰੱਕ ਨੂੰ ਬਠਿੰਡਾ ‘ਚ ਦਾਖਲ ਹੋਣ ‘ਤੇ ਥਰਮਲ ਪਲਾਂਟ ਦੀਆਂ ਝੀਲਾਂ ‘ਤੇ ਪੁਲਸ ਨੇ ਰੋਕਿਆ। ਇਸ ਤੋਂ ਬਾਅਦ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਉਕਤ ਸਾਰੇ ਲੋਕਾਂ ਨੂੰ ਮੈਡੀਕਲ ਜਾਂਚ ਲਈ ਇਕ ਸਕੂਲ ‘ਚ ਲਿਜਾਇਆ ਗਿਆ।

ਇਹ ਵੀ ਪੜ੍ਹੋ: Corona in Punjab: ਹੁਸ਼ਿਆਰਪੁਰ ਦੇ ਅਮਰੀਕ ਸਿੰਘ ਦੀ ਪੈਰਿਸ ਵਿੱਚ Coronavirus ਕਾਰਨ ਹੋਈ ਮੌਤ

ਅਧਿਕਾਰੀਆਂ ਨੇ ਦੱਸਿਆ ਕਿ ਸਾਰਿਆਂ ਦੀ ਜਾਂਚ ਕੀਤੀ ਗਈ ਹੈ ਤੇ ਉਨ੍ਹਾਂ ਸਾਰਿਆਂ ਨੂੰ ਖਾਣਾ ਤੇ ਮਾਸਕ ਆਦਿ ਮੁਹੱਇਆ ਕਰਵਾਇਆ ਗਿਆ। ਜਲਦ ਹੀ ਉਕਤ ਲੋਕਾਂ ਨੂੰ ਆਪਣੇ ਘਰਾਂ ਤਕ ਪਹੁੰਚਾਉਣ ਦੀ ਵਿਵਸਥਾ ਕਰ ਦਿੱਤੀ ਜਾਵੇਗੀ। ਦੂਜੇ ਪਾਸੇ, ਪੁਲਸ ਨੇ ਕਰਫਿਊ ਦੀ ਉਲੰਘਣਾ ਕਰਨ ਅਤੇ ਹੋਰ ਦੋਸ਼ਾਂ ‘ਚ ਟਰੱਕ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਉਕਤ ਟਰੱਕ ਬੀਤੀ ਰਾਤ ਗਵਾਲੀਅਰ (ਮੱਧ ਪ੍ਰਦੇਸ਼) ਤੋਂ ਲਗਭਗ 70 ਲੋਕਾਂ ਨੂੰ ਲੈ ਕੇ ਪੰਜਾਬ ਲਈ ਚੱਲਿਆ ਸੀ। ਇਸ ‘ਚ ਜ਼ਿਆਦਾਤਰ ਲੋਕ ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ ਅਤੇ ਹੋਰ ਜ਼ਿਲ੍ਹਿਆਂ ਤੋਂ ਸਬੰਧਤ ਹਨ, ਜੋ ਕੰਬਾਇਨ ਚਾਲਕ ਤੇ ਮਜ਼ਦੂਰ ਹਨ। ਕਣਕ ਦੀ ਕਟਾਈ ਲਈ ਉਕਤ ਲੋਕ ਮੱਧ ਪ੍ਰਦੇਸ਼ ਗਏ ਹੋਏ ਸੀ ਤੇ Lockdown ਕਰ ਕੇ ਉਥੇ ਫਸ ਗਏ ਸਨ ਤੇ ਵਾਪਸ ਪਰਤਣ ਦੀ ਕੋਸ਼ਿਸ਼ ਕਰ ਰਹੇ ਸਨ

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।