Corona in China: ਚੀਨ ਵਿੱਚ Corona ਦੀ ਦਸਤਕ, 108 ਨਵੇਂ ਪੋਜ਼ੀਟਿਵ ਕੇਸ ਆਏ ਸਾਹਮਣੇ

coronavirus-updates-108-new-corona-case-in-china

Corona in China: ਚੀਨ ਵਿਚ Coronavirus ਦੇ ਪੀੜਤਾਂ ਦੀ ਗਿਣਤੀ ਘਟਣ ਨਾਲ ਹੀ ਸਰਕਾਰ ਨੇ ਹੌਲੀ-ਹੌਲੀ ਲੋਕਾਂ ਨੂੰ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ Coronavirus ਤੋਂ ਪਿੱਛਾ ਛੁਡਾਉਣਾ ਸ਼ਾਇਦ ਇੰਨਾ ਵੀ ਸੌਖਾ ਨਹੀਂ ਹੈ। ਚੀਨ ਵਿਚ ਕੋਰੋਨਾ ਪੀੜਤਾਂ ਦੇ 108 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿਚ 98 ਮਾਮਲੇ ਵਿਦੇਸ਼ਾਂ ਵਿਚੋਂ ਆਏ ਲੋਕਾਂ ਦੇ ਹਨ। ਚੀਨ ਦਾ ਕਹਿਣਾ ਹੈ ਕਿ Coronavirus ਕਾਰਨ ਉਸ ਦੇ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ 3,343 ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ: Corona Worldwide Updates: ਦੁਨੀਆਂ ਭਰ ਵਿੱਚ Corona ਦਾ ਕਹਿਰ ਜਾਰੀ, ਇਨਫੈਕਟਡ ਮਰੀਜ਼ਾਂ ਦੀ ਗਿਣਤੀ 16,98,400 ਤੋਂ ਪਾਰ

ਚੀਨ ਵਿੱਚ ਪੀੜਤਾਂ ਦੀ ਗਿਣਤੀ 83,134 ਹੈ ਜਦੋਂ ਕਿ ਮਾਹਰਾਂ ਨੂੰ ਇਸ ‘ਤੇ ਖਦਸ਼ਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਅਸਲੀ ਡਾਟਾ ਲੁਕੋ ਰਿਹਾ ਹੈ। ਚੀਨ ਤੋਂ ਫੈਲੇ Coronavirus ਨੇ ਹੁਣ ਪੂਰੇ ਵਿਸ਼ਵ ਵਿਚ ਪੈਰ ਪਸਾਰ ਲਏ ਹਨ ਤੇ 18 ਲੱਖ ਤੋਂ ਵੱਧ ਲੋਕ ਇਸ ਦੀ ਲਪੇਟ ਵਿਚ ਹਨ ਅਤੇ ਇਕ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ