Corona WorldWide Updates: ਦੁਨੀਆਂ ਵਿੱਚ ਨਹੀਂ ਘੱਟ ਰਿਹਾ Corona ਦਾ ਕਹਿਰ, ਇਨਫੈਕਟਡ ਲੋਕਾਂ ਦੀ ਗਿਣਤੀ 18 ਲੱਖ 46 ਹਜ਼ਾਰ ਤੋਂ ਪਾਰ

coronavirus-infected-18-lakh-people-worldwide-updates

Corona WorldWide Updates: ਵਿਸ਼ਵ ਭਰ ਵਿਚ Coronavirus ਮਰੀਜ਼ਾਂ ਦੀ ਗਿਣਤੀ ਤਕਰੀਬਨ ਸਾਢੇ 18 ਲੱਖ (18,46,963) ਹੋ ਗਈ ਹੈ ਅਤੇ 1,14,101 ਲੋਕਾਂ ਦੀ ਮੌਤ ਹੋ ਚੁੱਕੀ ਹੈ। Coronavirus ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਤੇਜ਼ੀ ਨਾਲ ਹਾਲ ਹੀ ਦੇ ਦਿਨਾਂ ਵਿਚ USA ਵਿਚ ਕਾਫੀ ਵੱਧ ਗਈ ਹੈ। ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਯੂ. ਐੱਸ. ਏ. ਵਿਚ ਹੁਣ ਤੱਕ 22,023 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਪੀੜਤਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜੋ 5,55,398 ‘ਤੇ ਪੁੱਜ ਗਈ ਹੈ। ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਸੂਬਾ ਹੈ ਅਤੇ ਇਸ ਦੀ ਨਿਊਯਾਰਕ ਸਿਟੀ ਵਿਚ ਹੁਣ ਤੱਕ 6,898 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: Corona Virus : ਕੈਨੇਡਾ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਹਰ ਮਹੀਨੇ ਦੇਵੇਗੀ 2000 ਡਾਲਰ, ਇੱਦਾਂ ਕਰਨ ਅਪਲਾਈ

ਅਮਰੀਕਾ ਤੋਂ ਬਾਅਦ ਸਪੇਨ ਵਿਚ COVID-19 ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇੱਥੇ ਪੀੜਤਾਂ ਦੀ ਗਿਣਤੀ 1,66,831 ਹੋ ਗਈ ਹੈ ਅਤੇ 17,209 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ,ਜਰਮਨੀ ਵਿਚ ਮ੍ਰਿਤਕਾਂ ਦੀ ਗਿਣਤੀ 3,022 ‘ਤੇ ਪਹੁੰਚ ਗਈ ਹੈ ਅਤੇ ਤਕਰੀਬਨ 1,27,854 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਇਟਲੀ ਵਿਚ ਹੁਣ ਮੌਤਾਂ ਦੀ ਗਿਣਤੀ 19,899 ਹੋ ਗਈ ਹੈ। ਇੱਥੇ ਪੀੜਤਾਂ ਦੀ ਗਿਣਤੀ 1,56,363 ਦਰਜ ਕੀਤੀ ਗਈ ਹੈ। ਓਧਰ, ਫਰਾਂਸ ਵਿਚ 14,412 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨੇ Coronavirus ਦੇ ਹੁਣ ਤੱਕ 1,33,670 ਮਾਮਲੇ ਦਰਜ ਕੀਤੇ ਹਨ।

ਇਹ ਵੀ ਪੜ੍ਹੋ: Corona in Iran: ਈਰਾਨ ਵਿੱਚ COVID19 ਦਾ ਕਹਿਰ, 24 ਘੰਟਿਆਂ ਦੇ ਵਿੱਚ 122 ਮੌਤਾਂ

Coronavirus ਦੀ ਸ਼ੁਰੂਆਤ ਜਿਸ ਚੀਨ ਤੋਂ ਹੋਈ, ਉੱਥੇ ਇਸ ਵਕਤ ਮੌਤਾਂ ਦੀ ਗਿਣਤੀ 3,343 ਦੱਸੀ ਜਾ ਰਹੀ ਹੈ, ਜਦੋਂ ਕਿ ਮਾਹਰਾਂ ਨੂੰ ਇਸ ‘ਤੇ ਖਦਸ਼ਾ ਹੈ। ਪਿਛਲੇ ਸਾਲ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਤੋਂ ਵਾਇਰਸ ਫੈਲਣ ਦੀ ਸ਼ੁਰੂਆਤ ਹੋਈ ਸੀ। ਇੱਥੇ ਪੀੜਤਾਂ ਦੀ ਗਿਣਤੀ 83,134 ਹੋ ਚੁੱਕੀ ਹੈ। ਉੱਥੇ ਹੀ, ਪਾਕਿਸਤਾਨ ਵਿਚ 91 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 5,230 ਲੋਕਾਂ ਵਿਚ Coronavirus ਦੀ ਪੁਸ਼ਟੀ ਹੋਈ ਹੈ।

UK ਵਿਚ ਹੁਣ ਤਕ 10,629 ਮੌਤਾਂ ਹੋ ਚੁੱਕੀਆਂ ਹਨ ਅਤੇ ਪੀੜਤਾਂ ਦੀ ਗਿਣਤੀ 85,206 ਹੋ ਗਈ ਹੈ। ਉੱਥੇ ਹੀ, ਸਵਿਟਜ਼ਰਲੈਂਡ ਵਿਚ 1,106 ਮੌਤਾਂ ਤੇ 25,415 ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ