Corona in Britain: ਬ੍ਰਿਟੇਨ ਵਿੱਚ Corona ਦਾ ਕਹਿਰ, ਮੌਤ ਦਾ ਅੰਕੜਾ 20730 ਤੋਂ ਪਾਰ

corona-outbreak-in-britain

Corona in Britain: ਬ੍ਰਿਟੇਨ ਵਿਚ Coronavirus ਨਾਲ ਐਤਵਾਰ ਨੂੰ 413 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਇਥੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 20,732 ਪਹੁੰਚ ਗਈ ਹੈ। ਹਾਲਾਂਕਿ ਇਕ ਮਹੀਨੇ ਵਿਚ ਇਹ ਇਕ ਦਿਨ ਵਿਚ ਹੋਈਆਂ ਦੀ ਸਭ ਤੋਂ ਗਿਣਤੀ ਹੈ। ਬਿ੍ਰਟੇਨ ਦੇ ਵਾਤਾਵਰਣ ਮੰਤਰੀ ਜਾਰਜ ਯੂਸਟਾਈਸ ਨੇ ਲੰਡਨ ਵਿਚ ਨਿਯਮਤ ਡਾਓਨਿੰਗ ਸਟ੍ਰੀਟ ਬ੍ਰੀਫਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ: Corona in Itlay: ਇਟਲੀ ਵਿੱਚ Corona ਦਾ ਕਹਿਰ, ਇਟਲੀ ਵਿੱਚ 5ਵੇਂ ਪੰਜਾਬੀ ਨੌਜਵਾਨ ਦੀ Corona ਨਾਲ ਮੌਤ

ਉਨ੍ਹਾਂ ਆਖਿਆ ਕਿ ਅਜੇ ਸਮਾਜਿਕ ਦੂਰੀ ਸਮੇਤ ਹੋਰ ਯਤਨਾਂ ਵਿਚ ਕੋਈ ਢਿੱਲ ਦੇਣ ਸਬੰਧੀ ਫੈਸਲਾ ਲੈਣਾ ਜਲਦਬਾਜ਼ੀ ਹੋਵੇਗੀ। ਲਾਕਡਾਊਨ ਦੀ ਸਮੀਖਿਆ ਲਈ 7 ਮਈ ਦੀ ਸਮੇਂ ਸੀਮਾ ਦੇ ਸੰਦਰਭ ਵਿਚ ਉਨ੍ਹਾਂ ਆਖਿਆ ਕਿ ਇਸ ਸਬੰਧ ਵਿਚ ਅਗਲੇ 2 ਹਫਤਿਆਂ ਵਿਚ ਵਿਚਾਰ ਕੀਤਾ ਜਾਵੇਗਾ। ਸਾਡੇ ਕੋਲ ਵਿਸ਼ੇਸ਼ ਰੂਪ ਤੋਂ ਮੈਡੀਕਲ ਸਬੂਤਾਂ ਲਈ ਵਿਗਿਆਨਕ ਪ੍ਰਮਾਣਾਂ ‘ਤੇ ਵਿਚਾਰ ਕਰਨ ਲਈ ਇਹੀ ਸਹੀ ਸਮਾਂ ਹੋਵੇਗਾ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ