Bollywood News: Corona ਨਾਲ ਲੜ੍ਹਨ ਲਈ ਅੱਗੇ ਆਈ ਫਿਲਮ ਇੰਡਸਟਰੀ, ਅਭਿਨੇਤਾ ਮੋਹਨਲਾਲ ਨੇ ਰੋਬੋਟ ਕੀਤਾ ਦਾਨ

mohanlal-donates-robot-for-fighting-covid19

Bollywood News: ਕੇਰਲਾ ਦੀ COVID-19 ਵਿਰੁੱਧ ਜੰਗ ਵਿਚ ਹੱਥ ਵਧਾਉਂਦਿਆਂ ਅਭਿਨੇਤਾ ਮੋਹਨਲਾਲ ਦੀ ਵਿਸ਼ਵਾਸੰਥੀ ਫਾਊਂਡੇਸ਼ਨ ਨੇ ਬੀਤੇ ਦਿਨੀਂ ਕਲਾਮਸੇਰੀ ਵਿਖੇ ਏਰਨਾਕੁਲਮ ਮੈਡੀਕਲ ਕਾਲਜ ਨੂੰ ਵੱਖ-ਵੱਖ ਵਾਰਡ ਲਈ ਆਟੋਮੈਟਿਕ ਕੰਮ ਕਰਨ ਵਾਲਾ ਰੋਬੋਟ ਦਾਨ ਕੀਤਾ ਹੈ। KARMI-Bot ASIMOV ਰੋਬੋਟਿਕਸ ਵਲੋਂ ਵਿਕਸਤ ਕੀਤਾ ਗਿਆ ਹੈ। ਰੋਬੋਟ ਨੂੰ ਵਿਸ਼ਵਸੰਥੀ ਫਾਊਂਡੇਸ਼ਨ ਦੇ ਡਾਇਰੈਕਟਰ ਮੇਜਰ ਰਵੀ ਤੇ ਵੀਨੂ ਕ੍ਰਿਸ਼ਣਨ ਨੇ ਅਤੇ ASIMOV ਰੋਬੋਟਿਕਸ ਦੇ ਸੀ.ਈ.ਓ. ਜੈਕ੍ਰਿਸ਼ਨਨ ਵਲੋਂ ਜ਼ਿਲ੍ਹਾ ਕੁਲੈਕਟਰ ਐਸ ਸੁਹਾਸ ਨੂੰ ਸੌਂਪਿਆ ਗਿਆ।

ਇਹ ਵੀ ਪੜ੍ਹੋ: Bollywood News: Corona ਪੀੜਤਾਂ ਲਈ ਅੱਗੇ ਆਈ ਵਿਦਿਆ ਬਾਲਨ, ਦਾਨ ਕੀਤੀਆਂ 2500 PPE ਕਿੱਟਾਂ ਅਤੇ 16 ਲੱਖ ਰੁਪਏ

ਇਹ ਰੋਬੋਟ ਰੋਜ਼ਾਨਾ ਡਿਊਟੀਆਂ ਕਰੇਗਾ ਜਿਵੇਂ ਮਰੀਜ਼ਾਂ ਨੂੰ ਭੋਜਨ ਮੁਹਈਆ ਕਰਾਉਣਾ, ਦਵਾਈ ਦਾ ਪ੍ਰਬੰਧ ਕਰਨਾ, ਮਰੀਜ਼ਾਂ ਦੇ ਕੂੜੇ ਨੂੰ ਇਕੱਠਾ ਕਰਨਾ, ਡਿਸਇੰਨਫੈਕਟ ਕਰਨਾ ਅਤੇ ਡਾਕਟਰਾਂ ਤੇ ਮਰੀਜ਼ਾਂ ਦੇ ਵਿਚਕਾਰ ਵੀਡੀਓ ਕਾਲ ਨੂੰ ਸਮਰੱਥ ਕਰੇਗਾ। ਦੱਸਣਯੋਗ ਹੈ ਕਿ ਪ੍ਰੋਜੈਕਟ ਦਾ ਉਦੇਸ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ ਵਿਚਾਲੇ ਆਪਸੀ ਤਾਲਮੇਲ ਨੂੰ ਸੀਮਤ ਕਰਨਾ ਹੈ। ਨਾਲ ਹੀ ਇਸ ਦੀ ਵਰਤੋਂ ਨੂੰ ਵਧਾ ਕੇ PPE ਕਿੱਟਾਂ ਦੀ ਘਾਟ ਨੂੰ ਦੂਰ ਕਰਨਾ ਹੈ। ਇਹ ਰੋਬੋਟ 25 ਕਿਲੋਗ੍ਰਾਮ ਤਕ ਦਾ ਭਾਰ ਚੁੱਕਣ ਅਤੇ ਵੱਧ ਤੋਂ ਵੱਧ 1 ਮੀਟਰ ਪ੍ਰਤੀ ਸੈਕਿੰਡ ਦੀ ਗਤੀ ਪ੍ਰਾਪਤ ਕਰਨ ਦੇ ਸਮਰੱਥ ਹੈ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ