ਸਹੀ ਡਾਈਟ ਲੈਣ ਦੇ ਨਾਲ ਜਲਦੀ ਠੀਕ ਹੁੰਦਾ ਹੈ ਡਿਪ੍ਰੈਸ਼ਨ

 healthy-diet-reduce-depression

ਅੱਜ ਦੇ ਸਮੇਂ ਵਿੱਚ ਡਿਪ੍ਰੈਸ਼ਨ ਦਾ ਸ਼ਿਕਾਰ ਹੋਣਾ ਇੱਕ ਆਮ ਜਿਹੀ ਗੱਲ ਹੈ। ਅੱਜ ਕੱਲ੍ਹ ਬਹੁਤ ਸਾਰੇ ਲੋਕ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਡਿਪ੍ਰੈਸ਼ਨ ਦੇ ਇਹਨਾਂ ਮਰੀਜਾਂ ਨੂੰ ਐਂਟੀਡ੍ਰਿਪੇਸੈਂਟ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਜੋ ਕਿ ਅੱਗੇ ਜਾ ਕੇ ਉਹਨਾਂ ਦੇ ਲਈ ਬਹੁਤ ਜਿਆਦਾ ਨੁਕਸਾਨਦੇਹ ਸਾਬਿਤ ਹੋ ਸਕਦੀਆਂ ਹਨ। ਲੰਮਾ ਸਮਾਂ ਇਹਨਾਂ ਦਵਾਈਆਂ ਨੂੰ ਲੈਣ ਕਰਕੇ ਇਸਦੇ ਸਾਈਡ ਇਫੈਕਟ ਵੀ ਦੇਖੇ ਗਏ ਹਨ।

ਜ਼ਰੂਰ ਪੜ੍ਹੋ: ਅੱਜ FATF ਦੀ ਮਹੱਤਵਪੂਰਨ ਬੈਠਕ ਕਰੇਗੀ ਪਾਕਿਸਤਾਨ ਦੇ ਭਵਿੱਖ ਦਾ ਫ਼ੈਸਲਾ

ਡਿਪ੍ਰੈਸ਼ਨ ਨੂੰ ਲੈ ਕੇ ਆਸਟ੍ਰੇਲੀਆ ਦੇ ਵਿੱਚ ਇੱਕ ਸਟੱਡੀ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਸਹੀ ਡਾਈਟ ਲੈਣ ਦੇ ਨਾਲ ਹੀ ਡਿਪ੍ਰੈਸ਼ਨ ਨੂੰ ਬਹੁਤ ਜਲਦੀ ਠੀਕ ਕੀਤਾ ਜਾ ਸਕਦਾ ਹੈ। ਸਹੀ ਡਾਈਟ ਲੈਣ ਦੇ ਨਾਲ 3 ਹਫਤਿਆਂ ਵਿੱਚ ਹੀ ਅਸਰ ਦਿਖਾਈ ਦੇਣ ਲੱਗਦਾ ਹੈ। ਸਟੱਡੀ ਵਿੱਚ 17 ਤੋਂ 37 ਸਾਲ ਦੇ 76 ਆਸਟਰੇਲੀਅਨ ਲੋਕਾਂ ਨੂੰ ਲਿਆ ਗਿਆ।

ਇਸ ਕੀਤੀ ਗਈ ਸਟੱਡੀ ਦੇ ਵਿੱਚ ਡਿਪ੍ਰੈਸ਼ਨ ਦੇ ਮਰੀਜ਼ਾਂ ਨੂੰ ਜ਼ਿਆਦਾ ਸਬਜ਼ੀਆਂ, ਫਲ, ਹੋਲਗ੍ਰੇਨ, ਪ੍ਰੋਟੀਨ, ਡੇਅਰੀ ਪ੍ਰੋਡਕਟਸ, ਫਿਸ਼, ਨਟਸ, ਸੀਡਜ਼, ਆਲਿਵ ਆਇਲ, ਹਲਦੀ ਅਤੇ ਦਾਲਚੀਨੀ ਲੈਣ ਲਈ ਕਿਹਾ ਗਿਆ। 3 ਹਫਤਿਆਂ ਬਾਅਦ ਇਸ ਗਰੁੱਪ ’ਚ ਡਿਪ੍ਰੈਸ਼ਨ ਦੇ ਲੱਛਣ ਕਾਫੀ ਘੱਟ ਦੇਖੇ ਗਏ। ਨਾਲ ਹੀ ਐਂਜਾਇਟੀ ਅਤੇ ਸਟ੍ਰੈੱਸ ਵੀ ਘੱਟ ਪਾਇਆ ਗਿਆ। 3 ਮਹੀਨਿਆਂ ਬਾਅਦ ਅਜਿਹੇ ਲੋਕਾਂ ਦੇ ਮੂਡ ’ਚ ਕਾਫੀ ਸੁਧਾਰ ਦੇਖਿਆ ਗਿਆ।

ਇਸ ਸਟੱਡੀ ਦੇ ਦੌਰਾਨ ਡਿਪ੍ਰੈਸ਼ਨ ਦੇ ਮਰੀਜ਼ਾਂ ਨੂੰ ਕੁੱਝ ਟਿਪਸ ਵੀ ਦਿੱਤੇ ਗਏ:-

1. ਸ਼ਰਾਬ ਅਤੇ ਕੌਫੀ ਦੋਵੇਂ ਹੀ ਲੈਣਾ ਬੰਦ ਕਰੋ।
2. ਜੰਕ ਫੂਡ ਤੋਂ ਪ੍ਰਹੇਜ਼ ਕਰੋ।
3. ਖੂਬ ਪਾਣੀ ਪੀਓ।
4. ਜ਼ਿਆਦਾ ਸ਼ੂਗਰ ਲੈਣ ਤੋਂ ਬਚੋ।