ਅੱਜ FATF ਦੀ ਮਹੱਤਵਪੂਰਨ ਬੈਠਕ ਕਰੇਗੀ ਪਾਕਿਸਤਾਨ ਦੇ ਭਵਿੱਖ ਦਾ ਫ਼ੈਸਲਾ

ਪੈਰਿਸ ਦੇ ਵਿੱਚ ਪਾਕਿਸਤਾਨ ਦੇ ਭਵਿੱਖ ਦਾ ਫ਼ੈਸਲਾ ਲੈਣ ਦੇ ਲਈ FATF ਦੀ ਬੈਠਕ ਹੋਵੇਗੀ। ਜੋ ਕਿ ਅੱਜ ਸ਼ੁਰੂ ਹੋਣਾ ਜਾ ਰਹੀ ਹੈ। FATF ਦੀ ਮਹੱਤਵਪੂਰਨ ਬੈਠਕ ਵਿੱਚ ਇਹ ਦੇਖਿਆ ਜਾਵੇਗਾ ਕੇ ਪਾਕਿਸਤਾਨ ਨੇ ਗਲੋਬਲ ਨਿਗਰਾਨੀ ਦੇ ਤਹਿਤ ਵਿੱਤਪੋਸ਼ਣ ਅਤੇ ਮਨੀ ਲਾਂਡਰਿੰਗ ਨੂੰ ਰੋਕਣ ਲਈ ਕਦਮ ਚੁੱਕਿਆ ਹੈ ਜਾਂ ਨਹੀਂ। ਜੇਕਰ ਪਾਕਸਿਤਾਨ ਦੇ ਵੱਲੋਂ ਇਹ ਕਦਮ ਨਹੀਂ ਚੁੱਕਿਆ ਗਿਆ ਤਾਂ ਪਾਕਿਸਤਾਨ ਨੂੰ ਬ੍ਲੈਕ ਲਿਸਟ ਵਿੱਚ ਕਰ ਦਿੱਤਾ ਜਾਵੇਗਾ। ਜੇਕਰ ਪਾਕਿਸਤਾਨ ਦੇ ਵੱਲੋਂ ਇਹ ਲਾਡਾਂ ਚੁੱਕਿਆ ਗਿਆ ਹੈ ਤਾਂ ਪਾਕਿਸਤਾਨ ਨੂੰ ਗ੍ਰੇ ਲਿਸਟ ਤੋਂ ਹਟਾ ਲਿਆ ਜਾਵੇਗਾ।

ਜ਼ਰੂਰ ਪੜ੍ਹੋ: ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਭਾਰੀ ਮੀਂਹ

ਮਿਲੀ ਜਾਣਕਾਰੀ ਅਨੁਸਾਰ FATF ਦੀ ਇਹ ਬੈਠਕ ਇੱਕ ਹਫਤਾ ਲੰਬੀ ਚੱਲੇਗੀ ਅਤੇ ਇਹ ਬੈਠਕ 18 ਅਕਤੂਬਰ ਨੂੰ ਖ਼ਤਮ ਹੋਵੇਗੀ। ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਬਲੈਕਲਿਸਟ ਤੋਂ ਬਚਣ ਦੇ ਕਈ ਦੇਸ਼ਾਂ ਦੇ ਅੱਗੇ ਅਪੀਲ ਕਰ ਚੁੱਕਾ ਹੈ। FATF ਨੇ ਪਾਕਿਸਤਾਨ ਦੇ ਵਿੱਚ ਹੋ ਰਹੀ ਗਤੀਵਿਧੀਆਂ ਨੂੰ ਦੇਖਦੇ ਹੋਏ ਗ੍ਰੇ ਲਿਸਟ ਵਿਚ ਰੱਖਿਆ ਸੀ। FATF ਨੇ ਪਾਕਸਿਤਾਨ ਨੂੰ ਇਸ ਲਿਸਟ ਵਿਹਾ ਨਿਕਲਣ ਦੇ ਲਈ ਅੱਤਵਾਦ ਵਿਰੁੱਧ 27 ਪੁਆਇੰਟ ਐਕਸ਼ਨ ਪਲਾਨ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਜੇਕਰ ਉਸਨੂੰ ਬਲੈਕਲਿਸਟ ਵਿੱਚ ਰੱਖਿਆ ਗਿਆ ਤਾਂ ਉਸਦੀ ਆਰਥਿਕ ਸਥਿਤੀ ਨੂੰ ਬਹੁਤ ਸੱਟ ਪਹੁੰਚੇਗੀ ਪਰ ਅਮਰੀਕਾ ਅਤੇ ਯੂਰਪ ਦੇ ਡਿਪਲੋਮੈਟਾਂ ਦੇ ਮੁਤਾਬਕ ਅਜਿਹਾ ਕੁਝ ਨਹੀਂ ਹੋਣ ਵਾਲਾ ਹੈ।

ਇਹ ਸਭ ਦੇਖਦੇ ਹੋਏ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਗੈਰ ਕਾਨੂੰਨੀ ਸੰਗਠਨਾਂ ਅਤੇ ਸਮੂਹਾਂ ਦੀ ਜਾਇਦਾਦ ਨੂੰ ਫ੍ਰੀਜ਼ ਕਰ ਦਿੱਤਾ ਹੈ। ਭਾਵੇਂਕਿ ਉਸ ਨੂੰ ਏ.ਪੀ.ਜੀ. ਨੂੰ ਸਮਝਾਉਣ ਵਿਚ ਬਹੁਤ ਘੱਟ ਸਫਲਤਾ ਮਿਲੀ। ਅਸਲ ਵਿਚ ਏ.ਪੀ.ਜੀ. ਵੱਲੋਂ ਪਾਕਿਸਤਾਨ ਲਈ ਤਿਆਰ ਕੀਤੀ ਗਈ ਮਿਊਚਲ ਇਵੋਲੁਸ਼ਨ ਰਿਪੋਰਟ (ਐੱਮ.ਈ.ਆਰ.) 2 ਅਕਤੂਬਰ ਨੂੰ ਜਾਰੀ ਕੀਤੀ ਗਈ ਸੀ। ਪਾਕਿਸਤਾਨ ਡਾਕਹਿਨਾ ਹੈ ਕਿ ਉਸ ਨੇ 228 ਪੇਜ ਦੀ ਰਿਪੋਰਟ ਭੇਜੀ ਹੈ ਜਿਸਦੇ ਵਿੱਚ ਉਸਨੇ ਉਹ ਸਾਰੇ ਕੰਮਾਂ ਦਾ ਵੇਰਵਾ ਦਿੱਤਾ ਹੈ ਜੋ ਉਸ ਨੂੰ ਕਰਨ ਦੇ ਲਈ ਕਹੇ ਗਏ ਸਨ।