ਕੈਪਟਨ ਵੱਲੋਂ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ

 guru-ramdas-ji-prakash-purab
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਸਿੱਖਾਂ ਦੇ ਗਿਆਰਵੇਂ ਗੁਰੂ ਜੁਗੋ ਜੁਗ ਅਟੱਲ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਵਿੱਚ 638 ਸ਼ਬਦ 30 ਰਾਗਾਂ ਵਿੱਚ ਦਰਜ ਹੈ। ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਲੋਕਾਂ ਲਈ ਅਧਿਆਤਮਕਤਾ ਦੀ ਸਿਖ਼ਰਲੀ ਮੰਜ਼ਿਲ ਹਾਸਲ ਕਰਨ ‘ਚ ਸਦੀਆਂ ਤੱਕ ਰਾਹ ਦਸੇਰਾ ਬਣੀ ਰਹੇਗੀ।

ਜ਼ਰੂਰ ਪੜ੍ਹੋ: ਸਹੀ ਡਾਈਟ ਲੈਣ ਦੇ ਨਾਲ ਜਲਦੀ ਠੀਕ ਹੁੰਦਾ ਹੈ ਡਿਪ੍ਰੈਸ਼ਨ

ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਵੱਲੋਂ ਸਾਨੂੰ ਜੋ ਉਪਦੇਸ਼ ਦਿੱਤੇ ਗਏ ਹਨ, ਸਾਨੂੰ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਨੇ ਸਾਨੂੰ ਆਪਸੀ ਪਿਆਰ, ਸ਼ਾਂਤੀ ਤੇ ਪ੍ਰਮਾਤਮਾ ਇਕ ਹੈ, ਵਰਗੇ ਸੰਦੇਸ਼ਾਂ ਦੇ ਰਾਹੀਂ ਹਮੇਸ਼ਾ ਸੱਚ ਦੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੱਕ ਰਾਮਦਾਸ ਦੀ ਸਥਾਪਨਾ ਸ਼੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਜੋ ਕਿ ਅੱਜ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਅੱਜ ਇਹ ਸ਼ਹਿਰ ਸਿੱਖਾਂ ਦਾ ਅਧਿਆਤਮਿਕਤਾ ਤੇ ਰਾਜਸੀ ਕੇਂਦਰ ਹੈ।