ਮਲੇਰੀਆ ਤੋਂ ਨਹੀਂ ਹੋਵੇਗੀ ਹੁਣ ਕਿਸੇ ਦੀ ਮੌਤ, 30 ਸਾਲਾਂ ਦੀ ਮਿਹਨਤ ਮਗਰੋਂ ਈਜਾਦ ਕੀਤਾ ਵਿਸ਼ੇਸ਼ ਟੀਕਾ

malaria vaccine

ਮਲੇਰੀਆ ਨਾਲ ਦੁਨੀਆ ਭਰ ਵਿੱਚ ਹਰ ਸਾਲ ਤਕਰੀਬਨ 4,35,000 ਲੋਕਾਂ ਦੀ ਮੌਤਾਂ ਹੁੰਦੀਆਂ ਹਨ। ਪਰ ਹੁਣ ਇਸ ਬਿਮਾਰੀ ਦੇ ਕਹਿਰ ਤੋਂ ਬਚਾਉਣ ਲਈ ਇੱਕ ਵਿਸ਼ੇਸ਼ ਟੀਕਾ ਇਜਾਦ ਕੀਤਾ ਗਿਆ ਹੈ। ਹੁਣ ਮਲੇਰੀਆ ਨਾਲ ਦੁਨੀਆ ਭਰ ਹੋ ਰਹੀਆਂ ਮੌਤਾਂ ਤੇ ਰੋਕ ਲੱਗ ਜਾਏਗੀ। ਮਲੇਰੀਆ ਤੋਂ ਬਚਾਅ ਕਰਨ ਵਾਲਾ ਇਹ ਪਹਿਲਾ ਵਿਸ਼ੇਸ਼ ਟੀਕਾ ਅਫਰੀਕਾ ਵਿੱਚ ਲਾਂਚ ਹੋਇਆ। ਦੁਨੀਆ ਭਰ ਵਿੱਚ ਹੁਣ ਤਕ ਇਸ ਬਿਮਾਰੀ ਦਾ ਇਲਾਜ ਨਹੀਂ ਮਿਲਿਆ ਸੀ। ਪਿਛਲੇ 30 ਸਾਲਾਂ ਤੋਂ ਡਾਕਟਰ ਇਸ ਟੀਕੇ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਹੁਣ 30 ਸਾਲਾਂ ਦੀ ਮਿਹਨਤ ਮਗਰੋਂ ਓਹਨਾ ਨੂੰ ਇਹ ਸਫਲਤਾ ਮਿਲੀ ਹੈ।

malaria vaccine

ਦਸ ਦੇਈਏ ਇਹ ਟੀਕਾ 5 ਮਹੀਨੇ ਤੋਂ ਲੈਕੇ 2 ਸਾਲਾਂ ਦੇ ਬੱਚਿਆਂ ਲਈ ਵਿਕਸਿਤ ਕੀਤਾ ਗਿਆ ਹੈ। ਇਹ ਵਿਸ਼ੇਸ਼ ਟੀਕਾ ਬੱਚਿਆਂ ਨੂੰ ਮਲੇਰੀਆ ਤੋਂ ਬਚਾਉਣ ਲਈ ਚਲਾਏ ਗਏ ਪਾਇਲਟ ਪ੍ਰੋਜੈਕਟ ਦਾ ਹਿੱਸਾ ਹੈ। ਇਸ ਵਿਸ਼ੇਸ਼ ਟੀਕੇ ਦਾ ਨਾਂ RTS,S ਹੈ। WHO (World Health Organization) ਨੇ ਵੀ ਇਸ ਇਤਿਹਾਸਿਕ ਪ੍ਰੋਗਰਾਮ ਦਾ ਸਵਾਗਤ ਕੀਤਾ ਹੈ।

ਇਹ ਵੀ ਪੜ੍ਹੋ : ਸ਼ਰਾਬੀਆਂ ਬਾਰੇ ਕੀਤਾ ਗਿਆ ਸਰਵੇਖਣ , ਇਸ ਦੌਰਾਨ ਹੈਰਾਨੀਜਨਕ ਖੁਲਾਸੇ

ਵਿਸ਼ਵ ਸਿਹਤ ਸੰਗਠਨ (WHO) ਅਫ਼ਰੀਕੀ ਮਹਾਂਦੀਪ ਵਿੱਚ ਪਹਿਲਾਂ ਹੀ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇਸ ਟੀਕੇ ਨੂੰ ਵਿਕਸਿਤ ਕਰਨ ਦਾ ਐਲਾਨ ਕੀਤਾ ਸੀ। WHO ਨੇ ਵਿਸ਼ਵ ਮਲੇਰੀਆ ਦਿਵਸ ਮੌਕੇ ਤੇ ਇਸਨੂੰ ਲਾਂਚ ਕੀਤਾ ਹੈ। ਦੁਨੀਆ ਭਰ ਦੇ ਵਿੱਚ 25 ਅਪਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ।