ਫ਼ਿਲਮੀ ਸਿਤਾਰੇ ਜੋ ਵਿਆਹ ਤੋਂ ਪਹਿਲਾਂ ਬਣੇ ਮਾਂ-ਬਾਪ

arjun rampal with his gf

1. ਅਰਜੁਨ ਰਾਮਪਾਲ ਨੇ ਮੰਗਲਵਾਰ ਨੂੰ ਆਪਣੇ ਫੈਨਸ ਨਾਲ ਖੁਸ਼ਖ਼ਬਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਆਪਣੀ ਗਰਲਫ੍ਰੈਂਡ ਨਾਲ ਬੱਚਾ ਪਲਾਨ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਗਰਲਫ੍ਰੈਂਡ ਗੈਬ੍ਰਿਏਲਾ ਡੇਮੇਟ੍ਰਿਏਡਸ ਗਰਭਵਤੀ ਹੈ।

arjun rampal gf pregnant

2. ਅਰਜੁਨ ਨੇ ਗੈਬ੍ਰਿਏਲਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, “ਖੁਸ਼ਨਸੀਬ ਹਾਂ ਕਿ ਇੱਕ ਵਾਰ ਫੇਰ ਤੋਂ ਨਵੀਂ ਸ਼ੁਰੂਆਤ ਕਰ ਪਾ ਰਿਹਾ ਹਾਂ, ਇਸ ਬੱਚੇ ਲਈ ਤੁਹਾਡਾ ਸ਼ੁਕਰੀਆ।”

ਵਿਆਹ ਤੋਂ ਪਹਿਲਾਂ ਬੱਚੇ ਦੇ ਪਿਤਾ ਬਣਨ ਵਾਲੇ ਅਰਜੁਨ ਪਹਿਲੇ ਅਦਾਕਾਰ ਨਹੀਂ ਹਨ। ਇਸ ਤੋਂ ਪਹਿਲਾਂ ਵੀ ਕਈ ਐਕਟਰਸ ਵੀ ਅਜਿਹਾ ਬੋਲਡ ਸਟੈਪ ਲੈ ਚੁੱਕੀਆਂ ਹਨ।

amy jackson with bf

3. ਇਸ ਤੋਂ ਕੁਝ ਦਿਨ ਪਹਿਲਾਂ ਹਾਲੀਵੁੱਡ ਐਕਟਰਸ ਐਮੀ ਜੈਕਸਨ ਨੇ ਵੀ ਐਲਾਨ ਕੀਤਾ ਸੀ ਕਿ ਉਹ ਆਪਣੇ ਮੰਗੇਤਰ ਨਾਲ ਬੇਬੀ ਪਲਾਨ ਕਰ ਰਹੀ ਹੈ। ਐਮੀ ਵੀ ਗਰਭਵਤੀ ਹੈ।

amy jackson pregnant

4. ਐਮੀ ਜੈਕਸਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ‘ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ‘ਆਈ ਲਵ ਯੂ’ ਮੈਨੂੰ ਦੁਨੀਆ ਦੀ ਸਭ ਤੋਂ ਖੁਸ਼ ਕੁੜੀ ਬਣਾਉਣ ਲਈ ਧੰਨਵਾਦ।”

nina gupta

5. ‘ਬਧਾਈ ਹੋ’ ਫੇਮ ਨੀਨਾ ਗੁਪਤਾ ਵੀ ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਚੁੱਕੀ ਹੈ। ਫਿਲਹਾਲ ਹੁਣ ਨੀਨਾ ਵਿਆਹੁਤਾ ਹੈ। 2008 ‘ਚ ਉਸ ਨੇ ਵਿਆਹ ਕੀਤਾ ਸੀ ਪਰ ਇਸ ਵਿਆਹ ਤੋਂ ਉਸ ਨੂੰ ਕੋਈ ਬੱਚਾ ਨਹੀਂ।

nina gupta with family

6. ਨੀਨਾ ਦੇ ਸਬੰਧ ਸਾਬਕਾ ਕ੍ਰਿਕਟਰ ਵਿਵ ਰਿਚਰਡ ਨਾਲ ਸੀ। ਇਸ ਤੋਂ ਉਨ੍ਹਾਂ ਦੀ ਇੱਕ ਬੇਟੀ ਹੈ ਜਿਸ ਦਾ ਨਾਂ ਮਸਾਬਾ ਗੁਪਤਾ ਹੈ। ਮਸਾਬਾ ਇੱਕ ਫੈਸ਼ਨ ਡਿਜ਼ਾਇਨਰ ਹੈ।

urvashi dholakia

7. ਸਿਰਫ ਬਾਲੀਵੁੱਡ ਹੀ ਨਹੀਂ ਛੋਟੇ ਪਰਦੇ ਦੇ ਸਟਾਰਸ ਵੀ ਇਹ ਬੋਲਡ ਕਦਮ ਲੈ ਚੁੱਕੀਆਂ ਹਨ। ਉਰਵਸ਼ੀ ਢੋਲਕੀਆ ਦੋ ਬੇਟਿਆਂ ਦੀ ਮਾਂ ਹੈ ਤੇ ਉਸ ਨੇ ਇਨ੍ਹਾਂ ਦੋਵਾਂ ਨੂੰ ਵਿਆਹ ਤੋਂ ਪਹਿਲਾਂ ਜਨਮ ਦਿੱਤਾ ਸੀ।

urvashi dholakia with sons

8. ਤਸਵੀਰ ‘ਚ ਉਰਵਸ਼ੀ ਆਪਣੇ ਦੋਵੇਂ ਬੇਟਿਆਂ ਨਾਲ ਨਜ਼ਰ ਆ ਰਹੀ ਹੈ। ਉਸ ਨੇ ਅਜੇ ਤਕ ਵਿਆਹ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : ਫੇਸਬੁੱਕ ਭਾਰਤੀ ਵੋਟਰਾਂ ਲਈ ਲੈਕੇ ਆਇਆ ਹੈ ਇੱਕ ਨਵਾਂ ਫੀਚਰ, ਤੁਸੀ ਵੀ ਦੇਖੋ

Source:AbpSanjha